ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਤੇ ਫਿਲੀਪੀਨੋ ਮੂਲ ਦੀਆਂ ਹਜਾਰਾਂ ਨਰਸਾਂ ਨਿਊਜੀਲੈਂਡ ਵਿੱਚ ਓਵਰਸੀਜ਼ ਰਿਕਰੀਊਟਰਾਂ ਦੀ ਮੱਦਦ ਨਾਲ ਹਜਾਰਾਂ ਡਾਲਰ ਖਰਚਕੇ ਪੁੱਜੀਆਂ ਸਨ, ਇਨ੍ਹਾਂ ਵਿੱਚੋਂ ਬਹੁਤੀਆਂ ਭਾਰਤੀ ਮੂਲ ਦੀਆਂ ਨਰਸਾਂ ਤਾਂ ਅਰਬ ਦੇਸ਼ਾਂ ਵਿੱਚ ਆਪਣੀ ਬਹੁਤ ਵਧੀਆ ਨੌਕਰੀ ਵੀ ਛੱਡਕੇ ਆਈਆਂ ਹਨ, ਪਰ ਨਿਊਜੀਲੈਂਡ ਆਕੇ ਇਨ੍ਹਾਂ ਨੂੰ ਕਈਆਂ ਨੂੰ ਨੌਕਰੀ ਨਾ ਮਿਲਣ ਕਾਰਨ ਇਹ ਹੁਣ ਬੇਰੁਜਾਰੀ ਤੇ ਕਰਜਦਾਰੀ ਦੋਨੋਂ ਹੀ ਹਾਲਾਤ ਇੱਕੋ ਵੇਲੇ ਸਹਿਣ ਕਰ ਰਹੀਆਂ ਹਨ। ਕਈ ਨਰਸਾਂ ਦੇ ਹਾਲਾਤ ਤਾਂ ਅਜਿਹੇ ਹਨ ਕਿ ਉਹ ਕਮਿਊਨਿਟੀ ਸੰਸਥਾਵਾਂ ਤੋਂ ਆਰਥਿਕ ਮੱਦਦ ਹਾਸਿਲ ਕਰ ਰਹੀਆਂ ਹਨ ਤੇ ਜਿਨ੍ਹਾਂ ਦਾ ਬਿਲਕੁਲ ਵੀ ਗੁਜਾਰਾ ਨਹੀਂ ਚੱਲ ਰਿਹਾ ਉਨ੍ਹਾਂ ਨੇ ਨਿਊਜੀਲੈਂਡ ਨੂੰ ਸਦਾ ਲਈ ਵਾਪਸੀ ਕਹਿਣ ਦਾ ਮਨ ਬਣਾ ਲਿਆ ਹੈ।