ਮੈਲਬੋਰਨ (ਹਰਪ੍ਰੀਤ ਸਿੰਘ) - ਜੱਸੀ ਤੇ ਉਸਦਾ ਦੋਸਤ ਸਿਡਨੀ ਵਿੱਚ ਰਹਿੰਦੇ ਹਨ ਤੇ 2020 ਤੱਕ ਬਹੁਤ ਵਧੀਆ ਜਿੰਦਗੀ ਬਤੀਤ ਕਰ ਰਹੇ ਸਨ, ਪਰ 2020 ਵਿੱਚ ਸਿਡਨੀ ਦੇ ਹੇਰਿਸ ਪਾਰਕ ਵਿੱਚ ਲੋਕਲ ਭਾਈਚਾਰੇ ਵਿਚਾਲੇ ਹੋਈ ਲੜਾਈ ਦੇ ਮਾਮਲੇ ਵਿੱਚ ਦੋਨਾਂ 'ਤੇ ਲੜਾਈ ਕਰਨ, ਡਰਾਉਣ-ਧਮਕਾਉਣ ਦੇ ਦੋਸ਼ ਲਾਏ ਗਏ ਸਨ, ਇਨ੍ਹਾਂ ਦੋਸ਼ਾਂ ਦੇ ਉੱਪਰ ਇੱਕ ਹੋਰ ਦੋਸ਼ ਨਸਲਵਾਦ ਦਾ ਵੀ ਸੀ। ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਮੁਸੀਬਤ ਵਿੱਚ ਫਸਿਆ ਦੇਖ ਯੂਨਾਇਟੇਡ ਸਿਖਸ ਸੰਸਥਾ ਵਾਲੇ ਅੱਗੇ ਆਏ, ਜੋ ਇੱਕ ਨੋਨ-ਪ੍ਰੌਫਿਟ ਸੰਸਥਾ ਹੈ ਤੇ ਦੁਨੀਆਂ ਭਰ ਵਿੱਚ ਹਾਸ਼ੀਆਗ੍ਰਸਤ ਭਾਈਚਾਰਿਆਂ ਦੀ ਕਾਨੂੰਨੀ ਲੜਾਈ ਲੜ੍ਹਕੇ ਮੱਦਦ ਕਰਦੀਆਂ ਹਨ। ਕਈ ਸਾਲਾਂ ਦੀ ਲੰਬੀ ਲੜ੍ਹਾਈ ਤੋਂ ਬਾਅਦ ਜੱਸੀ ਤੇ ਉਸਦੇ ਦੋਸਤ ਤੋਂ ਸਾਰੇ ਦੋਸ਼ ਹਟਵਾਏ ਗਏ ਤੇ ਜੱਜ ਵਲੋਂ ਬਾਇਜਤ ਬਰੀ ਕੀਤੇ ਜਾਣ ਮਗਰੋਂ ਦੋਨੋਂ ਸਿੱਖ ਨੌਜਵਾਨ ਯੂਨਾਇਟੇਡ ਸਿੱਖਸ ਦਾ ਧੰਨਵਾਦ ਅਦਾ ਕਰਦੇ ਨਹੀਂ ਥੱਕਦੇ।