ਆਕਲੈਂਡ (ਹਰਪ੍ਰੀਤ ਸਿੰਘ) - ਜੇ ਤੁਸੀਂ 2025 ਦੇ ਪਹਿਲੇ ਸੈਸ਼ਨ ਵਿੱਚ ਨਿਊਜੀਲੈਂਡ ਪੜ੍ਹਣ ਆਉਣ ਦਾ ਮਨ ਬਣਾ ਰਹੇ ਹੋ ਜਾਂ ਇੱਥੇ ਵੀ ਹੋ ਤੇ ਵੀਜਾ ਅਪਲਾਈ ਕਰਨਾ ਹੈ ਤਾਂ ਹੁਣੇ ਦਿਓ, ਕਿਉਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਸਾਫ ਕਹਿਣਾ ਹੈ ਕਿ ਆਉਣ ਵਾਲਾ ਸੀਜਨ ਪੀਕ ਦਾ ਹੈ ਅਤੇ ਇਸ ਦੌਰਾਨ ਸੁਭਾਵਿਕ ਹੈ ਕਿ ਵੀਜਾ ਫਾਈਲਾਂ ਦੀ ਗਿਣਤੀ ਹੱਦੋਂ ਵੱਧ ਹੋਣ ਕਾਰਨ ਸਮੇਂ ਸਿਰ ਵਿਿਦਆਰਥੀ ਵੀਜਾ ਜਾਰੀ ਨਾ ਹੋ ਸਕੇ। ਇਮੀਗ੍ਰੇਸ਼ਨ ਨਿਊਜੀਲੈਂਡ ਅਨੁਸਾਰ 2025 ਦੇ ਪਹਿਲੇ ਸੈਸ਼ਨ ਲਈ ਘੱਟੋ-ਘੱਟ 3 ਮਹੀਨੇ ਪਹਿਲੇ ਵੀਜਾ ਫਾਈਲ ਲਾਈ ਜਾਏ।