Thursday, 21 November 2024
25 October 2024 New Zealand

ਆਕਲੈਂਡ ਦੇ ਹਿੰਮਤਜੀਤ ਸਿੰਘ ਕਾਹਲੋਂ ‘ਤੇ ਨਸ਼ਾ ਤਸਕਰੀ ਤੇ ਨੌਜਵਾਨ ਦੀ ਮੌ-ਤ ਦੇ ਦੋਸ਼ ਹੋਏ ਸਾਬਿਤ

ਆਕਲੈਂਡ ਦੇ ਹਿੰਮਤਜੀਤ ਸਿੰਘ ਕਾਹਲੋਂ ‘ਤੇ ਨਸ਼ਾ ਤਸਕਰੀ ਤੇ ਨੌਜਵਾਨ ਦੀ ਮੌ-ਤ ਦੇ ਦੋਸ਼ ਹੋਏ ਸਾਬਿਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਇਤਿਹਾਸ ਵਿੱਚ ਨਸ਼ਾ ਤਸਕਰੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਮਾਮਲਿਆਂ ਚੋਂ ਇੱਕ ਵਿੱਚ ਆਕਲੈਂਡ ਦੇ ਹਿੰਮਤਜੀਤ ਸਿੰਘ ਕਾਹਲੋਂ (ਫੋਂਟੈਰਾ ਮੈਨੇਜਰ) 'ਤੇ ਲੱਗੇ ਮੇਨਸਲੋਟਰ ਤੇ ਨਸ਼ਾ ਤਸਕਰੀ ਦੇ ਮਾਮਲੇ ਦੋਸ਼ ਸਿੱਧ ਹੋ ਗਏ ਹਨ। ਟ੍ਰਾਇਲ ਸ਼ੁਰੂ ਹੋਣ ਮੌਕੇ ਕਾਹਲੋਂ ਨੇ ਆਪਣੇ ਆਪ ਨੂੰ ਬੇਦੋਸ਼ਾ ਦੱਸਿਆ ਸੀ, ਜਦਕਿ ਉਸਦੇ ਸਾਥੀ (ਇੱਕ ਪੰਜਾਬੀ) ਨੇ ਆਪਣੇ 'ਤੇ ਲੱਗੇ ਨਸ਼ਾ ਤਸਕਰੀ ਦੇ ਦੋਸ਼ ਕਬੂਲ ਲਏ ਸਨ।
ਇਹ ਮਾਮਲਾ ਹਨੀ ਬੀਅਰ ਵਿੱਚ, ਕੰਬੂਚਾ ਡਰਿੰਕ ਵਿੱਚ ਤੇ ਨਾਰੀਅਲ ਪਾਣੀ ਵਿੱਚ 700 ਕਿਲੋਗ੍ਰਾਮ ਮੈਥਮਫੈਟੇਮਾਈਨ (ਮੁੱਲ ਕਰੀਬ $80 ਮਿਲੀਅਨ) ਰਲਾਕੇ ਨਿਊਜੀਲੈਂਡ ਮੰਗਵਾਉਣ ਦਾ ਸੀ।
ਕਾਹਲੋਂ ਦਾ ਕਹਿਣਾ ਸੀ ਕਿ ਉਸਨੂੰ ਇਸ ਨਸ਼ਾ ਤਸਕਰੀ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ, ਉਸਨੇ ਤਾਂ ਆਪਣੇ ਦੋਸਤ 'ਤੇ ਅੰਨਾ ਵਿਸ਼ਵਾਸ਼ ਕੀਤਾ ਸੀ, ਜਿਸਦਾ ਉਸਨੂੰ ਖਮਿਆਜਾ ਭੁਗਤਨਾ ਪਿਆ, ਜਦਕਿ ਅਦਾਲਤ ਵਿੱਚ ਇਸਦੇ ਉਲਟ ਸਿੱਧ ਉਸ 'ਤੇ ਲੱਗੇ ਦੋਸ਼ਾਂ ਨੂੰ ਤਰਕ ਸਹਿਤ ਸਾਬਿਤ ਕੀਤਾ ਗਿਆ।
ਆਇਦਨ ਸਗਾਲਾ ਨਾਮ ਦੇ ਨੌਜਵਾਨ ਦੀ ਮੌਤ ਵਾਲੇ ਦਿਨ ਕਾਹਲੋਂ ਨੇ ਆਪਣੇ ਹੇਠਾਂ ਕੰਮ ਕਰਦੇ ਕਰਮਚਾਰੀਆਂ ਨੂੰ ਹਨੀ ਬੀਅਰ ਵੰਡੀ ਸੀ, ਜਿਨ੍ਹਾਂ ਵਿੱਚੋਂ ਕੁਝ ਵਿੱਚ ਨਸ਼ਾ ਹੋ ਸਕਦਾ ਸੀ ਤੇ ਅਦਾਲਤ ਵਿੱਚ ਇਹ ਸਾਬਿਤ ਵੀ ਹੋਇਆ ਹੈ। ਹੁਣ ਇਨ੍ਹਾਂ ਦੋਸ਼ਾਂ ਤਹਿਤ ਕਾਹਲੋਂ ਨੂੰ ਫਰਵਰੀ ਵਿੱਚ ਸਜਾ ਸੁਣਾਈ ਜਾਣੀ ਹੈ ਤੇ ਸਾਬਿਤ ਹੋਏ ਦੋਸ਼ਾਂ ਤਹਿਤ ਕਾਹਲੋਂ ਨੂੰ ਉਮਰ ਕੈਦ ਦੀ ਸੰਭਾਵਨਾ ਵੀ ਹੈ।

ADVERTISEMENT
NZ Punjabi News Matrimonials