ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੇ ਗਣਿਤ ਦੇ ਅਧਿਆਪਕ ਸੁਭਾਸ਼ ਚੰਦਰ ਓਰਮਿਸਟਨ ਜੂਨੀਅਰ ਕਾਲਜ ਵਿੱਚ ਸਾਲ 7 ਤੋਂ 10 ਦੇ ਵਿਿਦਆਰਥੀਆਂ ਨੂੰ ਪੜਾਉਂਦੇ ਹਨ, ਪਰ ਆਪਣੀ ਚੰਗੇ ਗਿਆਨ ਦੇ ਚਲਦਿਆਂ ਉਹ ਸਿਰਫ ਸਕੂਲ ਹੀ ਨਹੀਂ ਨਿਊਜੀਲੈਂਡ ਭਰ ਵਿੱਚ ਮਸ਼ਹੂਰ ਹਨ, ਉਨ੍ਹਾਂ ਵਲੋਂ ਯੂਟਿਊਬ 'ਤੇ ਇਨਫਿਨੀਟੀ ਪਲਸ ਵਨ ਨਾਮ ਦਾ ਚੈਨਲ ਚਲਾਇਆ ਜਾਂਦਾ ਹੈ, ਜੋ ਐਨ ਸੀ ਈ ਏ ਬਾਰੇ ਹੈ ਤੇ ਜਿਸ ਦੇ ਹਜਾਰਾਂ ਸਕੂਲੀ ਵਿਿਦਆਰਥੀ ਸਬਸਕਰਾਈਬਰ ਨਿਊਜੀਲੈਂਡ ਭਰ ਵਿੱਚ ਹਨ, ਸੁਭਾਸ਼ ਚੰਦਰ ਹਫਤੇ ਵਿੱਚ 5 ਦਿਨ ਸ਼ਾਮ ਵੇਲੇ ਬੱਚਿਆਂ ਨੂੰ ਲਾਈਵ ਹੋ ਮੈਥ ਦੀਆਂ ਸੱਮਸਿਆਵਾਂ ਸੁਲਝਾਉਂਦੇ ਹਨ ਤੇ ਇਸ ਦਾ ਲਾਹਾ ਨਿਊਜੀਲੈਂਡ ਭਰ ਤੋਂ ਸਕੂਲੀ ਵਿਿਦਆਰਥੀ ਲੈ ਰਹੇ ਹਨ। ਸੁਭਾਸ਼ ਚੰਦਰ ਟਿਕਟੋਕ ਅਤੇ ਇੰਸਟਾਗ੍ਰਾਮ 'ਤੇ ਵੀ ਇਸੇ ਨਾਮ ਤੋਂ ਆਪਣਾ ਚੈਨਲ ਚਲਾ ਰਹੇ ਹਨ।