ਆਕਲੈਂਡ (ਹਰਪ੍ਰੀਤ ਸਿੰਘ) - ਓਨੀਹੰਗਾ ਵਿਖੇ ਬੱਸ ਵਿੱਚ ਮਹਿਲਾ ਦੀ ਵਾਪਰੀ ਕਤਲ ਦੀ ਘਟਨਾ ਤੋਂ ਬਾਅਦ ਆਕਲੈਂਡ ਦੀਆਂ ਬੱਸਾਂ 'ਤੇ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ, ਅਜਿਹਾ ਇਸ ਲਈ ਤਾਂ ਜੋ ਸਫਰ ਦੌਰਾਨ ਆਕਲੈਂਡ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਇਸ ਗੱਲ ਦਾ ਪ੍ਰਗਟਾਵਾ ਪੁਲਿਸ ਮਨਿਸਟਰ ਮਾਰਕ ਮਿਸ਼ਲ ਵਲੋਂ ਕੀਤਾ ਗਿਆ ਹੈ, ਇਸ ਤੋਂ ਇਲਾਵਾ ਇਸ ਸਾਲ ਦੇ ਅੰਤ ਤੱਕ ਬੱਸ ਡਰਾਈਵਰਾਂ ਤੇ ਯਾਤਰੀਆਂ ਦੀ ਸੁਰੱਖਿਆ ਲਈ ਕਈ ਮਿਲੀਅਨ ਡਾਲਰ ਦੇ ਬਜਟ ਨਾਲ ਕਾਨੂੰਨਾਂ ਵਿੱਚ ਬਦਲਾਅ ਦੀ ਗੱਲ ਵੀ ਕਹੀ ਗਈ ਹੈ।