ਆਕਲੈਂਡ (ਹਰਪ੍ਰੀਤ ਸਿੰਘ) - ਵੱਧਦੀਆਂ ਅਪਰਾਧਿਕ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਲੱਗਦਾ ਨਿਊਜੀਲੈਂਡ ਪੁਲਿਸ ਨੇ ਸਖਤ ਰੁੱਖ ਅਪਨਾਉਣਾ ਸ਼ੁਰੂ ਕਰ ਦਿੱਤਾ ਹੈ। ਵਲੰਿਗਟਨ ਵਿੱਚ ਕਾਰ ਦੇ ਸ਼ੀਸ਼ੇ ਤੋੜਕੇ ਚੋਰੀ ਕਰਨ ਆਏ ਇੱਕ ਵਿਅਕਤੀ ਨੂੰ ਪੁਲਿਸ ਵਲੋਂ ਉਸਦੀਆਂ ਲੱਤਾਂ 'ਤੇ ਗੋਲੀ ਮਾਰੇ ਜਾਣ ਦੀ ਖਬਰ ਹੈ। ਘਟਨਾ ਟਿਟਾਹੀ ਬੇਅ ਦੀ ਬੀਤੀ ਰਾਤ ਦੀ ਹੈ। ਦੋਸ਼ੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਪੁਲਿਸ ਵਲੋਂ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਵਿਅਕਤੀ ਵਲੋਂ 2 ਵੱਖੋ-ਵੱਖ ਵਿਅਕਤੀਆਂ ਦੀਆਂ ਕਾਰਾਂ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਸੀ।