ਆਕਲੈਂਡ (ਹਰਪ੍ਰੀਤ ਸਿੰਘ) - ਐਕਰੀਡੇਟਡ ਇਮਪਲਾਇਰ ਵਰਕ ਵੀਜਾ ਵਾਲਿਆਂ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਨੇ 6 ਨਵੰਬਰ ਤੋਂ ਅਹਿਮ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਬਦਲਾਅ ਤਹਿਤ ਜੇ ਤੁਹਾਡਾ ਮਾਲਕ ਕਾਰੋਬਾਰ ਵੇਚਦਾ ਹੈ ਜਾਂ ਕਾਰੋਬਾਰ ਨੂੰ ਰੀਸਟਰਕਚਰ ਕਰਦਾ ਹੈ ਭਾਵ ਮਾਲਕ ਬਦਲਦਾ ਹੈ, ਪਰ ਤੁਹਾਡੀ ਨੌਕਰੀ ਵਾਲੀ ਪੁਜੀਸ਼ਨ ਤੇ ਲੋਕੇਸ਼ਨ ਓਹੀ ਹੈ ਤਾਂ ਤੁਹਾਨੂੰ ਆਪਣਾ ਵੀਜਾ ਜਾਇਜ ਰੱਖਣ ਲਈ 'ਜੋਬ ਚੇਂਜ' ਲਾਜਮੀ ਅਪਲਾਈ ਕਰਨਾ ਹੋਏਗਾ।
ਦੂਜੇ ਪਾਸੇ ਇਸ ਸਭ ਤੋਂ ਬਾਅਦ ਨਵੇਂ ਮਾਲਕ ਨੂੰ ਵੀ ਜੋਬ ਚੈੱਕ ਅਪਲਾਈ ਕਰਨ ਦੀ ਲੋੜ ਨਹੀਂ ਹੋਏਗੀ। ਵਧੇਰੇ ਜਾਣਕਾਰੀ ਲਈ ਇਸ ਲੰਿਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ।