ਆਕਲੈਂਡ (ਹਰਪ੍ਰੀਤ ਸਿੰਘ) - ਪਾਪਾਕੁਰਾ ਦੇ 52 ਸਾਲਾ ਆਰਥਰ ਈਸਟਨ ਦੇ ਕਤਲ ਨੂੰ ਪੁਲਿਸ ਅਜੇ ਤੱਕ ਸੁਲਝਾ ਨਹੀਂ ਸਕੀ ਹੈ ਅਤੇ ਇਹ ਕਤਲ ਜੋ ਪਾਪਾਕੁਰਾ ਦੇ ਗਰੋਵ ਰੋਡ ਸਥਿਤ ਆਰਥਰ ਦੇ ਘਰ ਵਿੱਚ ਹੀ ਕੀਤਾ ਗਿਆ ਸੀ। ਇਹ ਕਤਲ ਅਕਤੂਬਰ 1985 ਨੂੰ ਹੋਇਆ ਸੀ ਤੇ ਸਬੂਤ ਵਜੋਂ ਪੁਲਿਸ ਨੂੰ ਅਜੇ ਤੱਕ ਇੱਕ ਭੂਰੇ ਰੰਗ ਦੀ ਵੂਲਨ ਦੀ ਟੋਪੀ ਤੇ ਇੱਕ ਤੇਜਧਾਰ ਛੁਰਾ ਬਰਾਮ ਹੋਇਆ ਹੈ। ਇਸ ਕਤਲ ਮਾਮਲੇ ਨੂੰ ਸੁਲਝਾਉਣ ਵਿੱਚ ਮੱਦਦ ਕਰਨ ਵਾਲੇ ਨੂੰ ਪੁਲਿਸ ਵਲੋਂ $100,000 ਦੀ ਇਨਾਮੀ ਰਾਸ਼ੀ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।