ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ 88 ਸਾਲਾ ਬਜੁਰਗ ਤੇ ਮਸ਼ਹੂਰ ਕੰਪਨੀ ਬਾਰਫੁੱਟ ਐਂਡ ਥਾਂਪਸਨ ਦੇ ਹੈੱਡ ਗਾਰਥ ਬਾਰਫੁੱਟ ਨੇ ਇਸ ਉਮਰ ਵਿੱਚ ਅਮਰੀਕਾ ਦੀ ਮਸ਼ਹੂਰ ਨਿਊਯਾਰਕ ਮੈਰਾਥਾਨ ਮੁੱਕਮੰਲ ਕੀਤੀ ਹੈ। 42 ਕਿਲੋਮੀਟਰ ਦੌੜ ਉਨ੍ਹਾਂ 11 ਘੰਟੇ 29 ਮਿੰਟ 49 ਸੈਕਿੰਡ ਵਿੱਚ ਪੂਰੀ ਕੀਤੀ ਹੈ।
ਇਹ ਦੌੜ ਪੂਰੀ ਕਰਨ ਵਾਲੇ ਗਾਰਥ ਸਭ ਤੋਂ ਬਜੁਰਗ ਵਿਅਕਤੀ ਸਨ। 2023 ਵਿੱਚ ਵੀ ਉਨ੍ਹਾਂ ਕੋਸ਼ਿਸ਼ ਕੀਤੀ ਸੀ, ਪਰ ਠੰਢ ਦੇ ਚਲਦਿਆਂ ਉਨ੍ਹਾਂ ਨੂੰ ਦੌੜ ਅੱਧ ਵਿਚਾਲੇ ਖਤਮ ਕਰਨੀ ਪਈ ਸੀ। ਹੁਣ 2024 ਵਿੱਚ ਇਹ ਮੁਕਾਮ ਹਾਸਿਲ ਕਰ ਉਹ ਬਹੁਤ ਖੁਸ਼ ਹਨ।