Thursday, 21 November 2024
07 November 2024 New Zealand

ਹਾਦਸੇ ਵਿੱਚ 24 ਘੰਟੇ ਤੋਂ ਲਾਪਤਾ ਬਜੁਰਗ ਮਹਿਲਾ ਦੀ ਜਾਨ ਬਚਾਉਣ ਵਾਲੇ ਟਰੱਕ ਡਰਾਈਵਰ ਨੂੰ ਮਿਿਲਆ ਨੈਸ਼ਨਲ ਅਵਾਰਡ

ਹਾਦਸੇ ਵਿੱਚ 24 ਘੰਟੇ ਤੋਂ ਲਾਪਤਾ ਬਜੁਰਗ ਮਹਿਲਾ ਦੀ ਜਾਨ ਬਚਾਉਣ ਵਾਲੇ ਟਰੱਕ ਡਰਾਈਵਰ ਨੂੰ ਮਿਿਲਆ ਨੈਸ਼ਨਲ ਅਵਾਰਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕਰੋਮਵੇਲ ਦੇ ਰਹਿਣ ਵਾਲੇ ਟਰੱਕ ਡਰਾਈਵਰ ਮਾਈਕਲ ਬੇਟੀ ਨੂੰ ਨੈਸ਼ਨਲ ਪੱਧਰ ਦੇ ਬਹਾਦੁਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਦਰਅਸਲ ਮਾਈਕਲ ਨੇ ਬਹੁਤ ਹੀ ਸਮਝਦਾਰੀ ਵਰਤਦਿਆਂ ਹਾਦਸੇ ਵਿੱਚ ਲਾਪਤਾ ਹੋਈ ਬਜੁਰਗ ਮਹਿਲਾ ਕੋਲੀਨ ਰੀਡ ਦੀ ਜਾਨ ਬਚਾਈ ਸੀ, ਜੋ ਕਰੀਬ 24 ਘੰਟਿਆਂ ਤੋਂ ਲਾਪਤਾ ਸੀ।
ਮਾਈਕਲ ਉਸ ਵੇਲੇ ਆਪਣੇ ਟਰੱਕ 'ਤੇ ਕੁਈਨਜ਼ਟਾਊਨ ਵੱਲ ਜਾ ਰਿਹਾ ਜਦੋਂ ਰਸਤੇ ਵਿੱਚ ਉਸਨੇ ਖਾਈ ਵਿੱਚ ਚਮਕ ਦੇਖੀ, ਕਿਉਂਕਿ ਮਾਈਕਲ ਨੂੰ ਕੋਲੀਨ ਦੇ ਲਾਪਤਾ ਹੋਣ ਬਾਰੇ ਪਤਾ ਸੀ ਤਾਂ ਉਸਨੇ ਟਰੱਕ ਸੜਕ ਦੇ ਇੱਕ ਪਾਸੇ ਲਾਇਆ ਤੇ ਸੰਘਣੇ ਦਰੱਖਤਾਂ ਵਿੱਚੋਂ ਹੁੰਦਾ ਹੋਇਆ ਕੋਲੀਨ ਕੋਲ ਜਾ ਪੁੱਜਾ। ਕੋਲੀਨ ਹੋਸ਼ ਵਿੱਚ ਸੀ, ਪਰ ਉਸ ਦੀ ਕਾਰ ਪੁੱਠੀ ਸੀ ਤੇ ਉਹ ਸੀਟ ਬੈਲਟ ਕਾਰਨ ਕਾਰ ਵਿੱਚ ਫਸੀ ਹੋਈ ਸੀ ਤੇ ਸੜਕ ਤੋਂ ਉਸਦੀ ਕਾਰ ਨੂੰ ਦੇਖਣਾ ਸੰਭਵ ਨਹੀਂ ਸੀ, ਕਿਉਂਕਿ ਉਹ ਦਰੱਖਤਾਂ ਨਾਲ ਢਕੀ ਹੋਈ ਸੀ।
ਮਾਈਕਲ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਤੇ ਕਰੀਬ ਇੱਕ ਘੰਟਾ ਕੋਲੀਨ ਦਾ ਹੌਂਸਲਾ ਬਣਾਈ ਰੱਖਿਆ ਤੇ ਇਸ ਤਰੀਕੇ ਮਾਈਕਲ ਕਾਰਨ ਕੋਲੀਨ ਦੀ ਜਾਨ ਬਚੀ। ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ ਕੋਲੀਨ ਆਪਣੇ ਪੋਤਰੇ ਨੂੰ ਲੈਣ ਕੁਈਨਜ਼ਟਾਊਨ ਏਅਰਪੋਰਟ ਜਾ ਰਹੀ ਸੀ।

ADVERTISEMENT
NZ Punjabi News Matrimonials