ਆਕਲੈਂਡ (ਹਰਪ੍ਰੀਤ ਸਿੰਘ) - ਗਰਮੀ ਦਾ ਮੌਸਮ ਨੇ ਦਸਤਕ ਦੇ ਦਿੱਤੀ ਹੈ ਤੇ ਮੈਟਸਰਵਿਸ ਨੇ ਭਵਿੱਖਬਾਣੀ ਵੀ ਕਰ ਦਿੱਤੀ ਹੈ ਕਿ ਵੀਕੈਂਡ ਤੱਕ ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਸਭ ਤੋਂ ਜਿਆਦਾ ਸਾਊਥ ਆਈਲੈਂਡ ਦੇ ਇਲਾਕੇ ਗਰਮ ਹੋਣਗੇ, ਕੈਂਟਰਬਰੀ ਤੇ ਓਟੋਗੋ ਵਿੱਚ ਇਨ੍ਹਾਂ ਦਿਨਾਂ ਦੌਰਾਨ ਰਿਕਾਰਡ ਤਾਪਮਾਨ ਦਰਜ ਹੋਏਗਾ।
ਕ੍ਰਾਈਸਚਰਚ ਵਿੱਚ ਵੀ ਤਾਪਮਾਨ ਅਗਲੇ 3 ਦਿਨ 26 ਡਿਗਰੀ ਸੈਲਸੀਅਸ ਰਹੇਗਾ, ਜਦਕਿ ਆਮ ਦਿਨਾਂ ਤੌਰ ;ਤੇ ਇਨ੍ਹਾਂ ਦਿਨਾਂ ਵਿੱਚ ਤਾਪਮਾਨ 19 ਡਿਗਰੀ ਸੈਲਸੀਅਸ ਦੇ ਨਜਦੀਕ ਰਹਿੰਦਾ ਹੈ।