ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਮੁੱਅਤਲ ਹੋਏ ਵਕੀਲ ਰੋਹਿਤ ਸ਼ਰਮਾ 'ਤੇ ਕਥਿਤ ਰੂਪ ਵਿੱਚ ਇੱਕ ਸਕੈਮ ਪੀੜਿਤ ਦੇ ਚੋਰੀ ਕੀਤੇ ਲੱਖਾਂ ਡਾਲਰਾਂ ਨੂੰ ਵਰਤਣ ਦਾ ਦੋਸ਼ ਹੈ ਤੇ ਇਸ ਲਈ ਉਸਨੂੰ ਚੜ੍ਹਦੇ ਸਾਲ ਜੱਜ ਅਲੋਨ ਟ੍ਰਾਇਲ ਦਾ ਸਾਹਮਣਾ ਕਰਨਾ ਪਏਗਾ ਤੇ ਦੋਸ਼ੀ ਸਾਬਿਤ ਹੋਣ 'ਤੇ 7 ਸਾਲ ਦੀ ਕੈਦ ਹੋ ਸਕਦੀ ਹੈ। ਰੋਹਿਤ ਨੂੰ ਇਸ ਮਾਮਲੇ ਵਿੱਚ ਮਈ 2023 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਨਾਲ ਹੀ ਪੁਲਿਸ ਨੇ ਇਸ ਨਾਲ ਡਾਕੂਮੈਂਟ ਵੀ ਪੇਸ਼ ਕੀਤੇ ਸਨ ਕਿ ਰੋਹਿਤ ਨੇ ਉਹ ਲੱਖਾਂ ਡਾਲਰ ਦੀ ਰਾਸ਼ੀ ਕਿੱਥੇ-ਕਿੱਥੇ ਖਰਚੀ। ਇਸ ਰਾਸ਼ੀ ਵਿੱਚੋਂ $50,000 ਉਸਨੇ ਆਕਲੈਂਡ ਦੇ ਬਹੁਤ ਮਹਿੰਗੇ ਸਕੂਲ ਵਿੱਚ ਆਪਣੀ ਧੀ ਦੀ ਪੜ੍ਹਾਈ ਲਈ ਵੀ ਵਰਤੇ ਸਨ।