ਆਕਲੈਂਡ (ਹਰਪ੍ਰੀਤ ਸਿੰਘ) - ਤਕਨੀਕ ਅੱਜ ਦੀ ਜਿੰਦਗੀ ਵਿੱਚ ਇਨੀਂ ਜਿਆਦਾ ਸਾਡੀਆਂ ਜਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਕਿ ਕਈ ਵਾਰ ਹੱਸਦੇ-ਖੇਡਦੇ ਪਰਿਵਾਰ ਵੀ ਇਸਦੀ ਭੇਂਟ ਚੜ੍ਹ ਰਹੇ ਹਨ। ਅਜਿਹਾ ਹੀ ਕਿੱਸਾ ਆਕਲੈਂਡ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਸਮੀਪ ਸਿੰਘ (ਬਦਲ਼ਿਆ ਨਾਮ) ਤੇ ਰਮਨੀਤ ਕੌਰ ਨੇ ਆਪਣੇ 15 ਸਾਲਾਂ ਦੇ ਲੰਬੇ ਰਿਸ਼ਤੇ ਨੂੰ ਅਲਵਿਦਾ ਕਹਿ ਦਿੱਤਾ ਹੈ। 2 ਬੱਚਿਆਂ ਦੇ ਨਾਲ ਹੱਸਦੇ-ਵੱਸਦੇ ਪਰਿਵਾਰ ਨੂੰ ਬਚਾਉਣ ਲਈ ਪਤਨੀ ਰਮਨੀਤ ਨੇ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ ਤੇ ਅਖੀਰਲੀ ਵਾਰ ਤਾਂ ਹੱਦ ਹੀ ਹੋ ਗਈ ਜਦੋਂ ਜੋੜਾ ਦੁਬਾਰਾ ਤੋਂ ਨਜਦੀਕੀਆਂ ਵਧਾਉਣ ਲਈ ਛੁੱਟੀ 'ਤੇ ਗਿਆ, ਪਰ ਉੱਥੇ ਵੀ ਸਮੀਪ ਦੀ ਮੋਬਾਇਲ ਦੀ ਆਦਤ ਨੇ ਦੋਨਾਂ ਵਿੱਚ ਨਜਦੀਕੀਆਂ ਦੀ ਥਾਂ ਕਲੇਸ਼ ਹੀ ਪੈਦਾ ਕੀਤਾ ਤੇ ਹੁਣ ਰਮਨੀਤ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ ਹੈ। ਇਹ ਫਿਲਹਾਲ ਦੀ ਘੜੀ ਸਿਰਫ ਇੱਕ ਉਦਾਹਰਨ ਮਾਤਰ ਲੱਗ ਸਕਦੀ ਹੈ, ਪਰ ਜੇ ਤੁਹਾਡੀ ਜਿੰਦਗੀ ਵਿੱਚ ਵੀ ਮੋਬਾਇਲ ਜਿਆਦਾ ਹਾਵੀ ਹੋ ਰਹੇ ਹਨ ਤਾਂ ਇਹ ਸਮਝ ਲਓ ਕਿ ਪਰਿਵਾਰ ਤੋਂ ਉੱਤੇ ਕੁਝ ਵੀ ਨਹੀਂ, ਸਮਾਂ ਖੁੰਝਿਆ ਪਛਤਾਵਾ ਹੀ ਹੱਥ ਲੱਗੇਗਾ। ਸੋ ਹਰ ਚੀਜ ਨੂੰ ਬੈਲੇਂਸ ਕਰਕੇ ਆਪਣੇ ਜਿੰਦਗੀ ਵਿੱਚ ਥਾਂ ਦਿਓ।