ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਮਸ਼ਹੂਰ ਸਿਸਟੇਮਾ ਕੰਪਨੀ ਨੇ ਆਕਲੈਂਡ ਦੇ ਮੈਂਗਰੀ ਦੇ ਪਲਾਂਟ ਤੋਂ ਆਪਣਾ ਇੱਕ ਚੌਥਾਈ ਵਰਕ ਫੋਰਸ ਖਤਮ ਕਰਨ ਦਾ ਪ੍ਰਪੋਜ਼ਲ ਪੇਸ਼ ਕੀਤਾ ਹੈ। ਇਸ ਫੈਸਲੇ ਨੂੰ ਅਮਲ ਵਿੱਚ ਲਿਆਉਣ ਤੋਂ ਬਾਅਦ 407 ਕਰਮਚਾਰੀਆਂ ਦੇ ਵਰਕ ਫੋਰਸ ਨੂੰ ਘਟਾਕੇ 305 ਕਰ ਦਿੱਤਾ ਜਾਏਗਾ। ਕਰਮਚਾਰੀਆਂ ਨੂੰ ਘਟਾਉਣ ਦਾ ਫੈਸਲਾ ਕਾਰੋਬਾਰ ਵਿੱਚ ਆਈ ਕਮੀ ਨੂੰ ਦੱਸਿਆ ਜਾ ਰਿਹਾ ਹੈ। ਦੱਸਦੀਏ ਕਿ ਸਿਸਟੇਮਾ ਨਿਊਜੀਲੈਂਡ ਦੀਆਂ ਪਲਾਸਟਿਕ ਆਈਟਮਾਂ ਬਨਾਉਣ ਵਾਲੀ ਮੋਹਰੀ ਕੰਪਨੀਆਂ ਚੋਂ ਇੱਕ ਹੈ।