ਆਕਲੈਂਡ (ਹਰਪ੍ਰੀਤ ਸਿੰਘ) - ਹੈਲਥ ਐਂਡ ਡਿਸੇਬਲਟੀ ਕਮਿਸ਼ਨ ਦੀ ਛਾਣਬੀਣ ਵਿੱਚ ਸਾਹਮਣੇ ਆਇਆ ਹੈ ਕਿ ਨਾਰਥਸ਼ੋਰ ਹਸਪਤਾਲ ਦੇ ਸਟਾਫ ਦੀ ਅਣਗਹਿਲੀ ਕਾਰਨ ਛੁੱਟੀ ਲੈਕੇ ਘਰ ਗਏ ਇੱਕ ਬਜੁਰਗ ਦੀ 2 ਦਿਨ ਬਾਅਦ ਮੌਤ ਹੋਣ ਦੀ ਖਬਰ ਹੈ। ਬਜੁਰਗ ਨੂੰ ਛੁੱਟੀ ਤੋਂ ਬਾਅਦ ਹੋਮ ਆਕਸੀਜਨ ਥੇਰੇਪੀ ਲੋੜੀਂਦੀ ਸੀ, ਜੋ ਉਸਨੂੰ ਨਹੀਂ ਦਿੱਤੀ ਗਈ। ਵਾਇਟੀਮਾਟਾ ਡੀਐਚਬੀ ਨੇ ਇਸਨੂੰ ਸਵੀਕਾਰਿਆ ਹੈ ਅਤੇ ਲੋਕਾਂ ਨੂੰ ਅਜਿਹਾ ਕਦੇ ਵੀ ਦੁਬਾਰਾ ਨਾ ਹੋਣ ਦਾ ਭਰੋਸਾ ਦੁਆਇਆ ਹੈ। ਇਸ ਵੱਡੀ ਗਲਤੀ ਦਾ ਮੁੱਖ ਕਾਰਨ ਮੈਡੀਕਲ ਸਟਾਫ ਤੇ ਨਰਸਿੰਗ ਸਟਾਫ ਵਿਚਾਲੇ ਲੋੜੀਂਦੇ ਕਮਿਊਨਿਕੇਸ਼ਨ ਦੀ ਘਾਟ ਨੂੰ ਦੱਸਿਆ ਗਿਆ ਹੈ।