ਆਕਲੈਂਡ (ਹਰਪ੍ਰੀਤ ਸਿੰਘ) - ਸਿੰਘਾਪੁਰ ਤੋਂ ਆਈ ਪ੍ਰਵਾਸੀ ਰਿਚਰਡ ਲੂ ਜਦੋਂ ਮਈ ਵਿੱਚ ਨਿਊਜੀਲੈਂਡ ਐਕਰੀਡੇਟਡ ਵਰਕ ਵੀਜੇ 'ਤੇ ਆਇਆ ਤਾਂ ਸਿਰਫ 2 ਮਹੀਨੇ ਬਾਅਦ ਹੀ ਉਸਦੀ ਨੌਕਰੀ ਖੁੱਸ ਗਈ ਤੇ ਉਹ ਧੱਕੇ ਖਾਣ ਨੂੰ ਮਜਬੂਰ ਹੋ ਗਿਆ। ਪਰ ਹੁਣ ਉਹ ਆਕਲੈਂਡ ਦੀ ਇਮੀਗ੍ਰੇਸ਼ਨ ਸਲਾਹਕਾਰ ਹੇਡੀ ਕੇਸਟੀਲਿਊਚੀ 'ਤੇ ਇਹ ਦੋਸ਼ ਲਾ ਰਿਹਾ ਹੈ ਕਿ ਉਸਨੇ ਨੌਕਰੀ ਲਈ ਹੇਡੀ ਨੂੰ ਕਰੀਬ $18,000 ਦੀ ਰਾਸ਼ੀ ਦਿੱਤੀ ਹੈ ਤੇ ਉਸਨੇ ਇਸ ਸਬੰਧੀ ਰਿਕਾਰਡਿੰਗ ਵੀ ਪੇਸ਼ ਕੀਤੀ ਹੈ, ਜਿਸ ਵਿੱਚ ਹੇਡੀ, ਰਿਚਰਡ ਕੋਲੋਂ ਨਿਊਜੀਲੈਂਡ ਵਿੱਚ ਵਰਕ ਵੀਜੇ ਤੇ ਪੱਕੇ ਕਰਾਉਣ ਲਈ ਕਰੀਬ $70,000 ਦੀ ਮੰਗ ਕਰ ਰਹੀ ਹੈ। ਇਨ੍ਹਾਂ ਹੀ ਨਹੀਂ ਪਰਿਵਾਰ ਸਮੇਤ ਇਹ ਖਰਚਾ ਕਿਤੇ ਜਿਆਦਾ ਵਧਾਕੇ ਦੱਸਿਆ ਗਿਆ ਸੀ। ਪਰ ਇਮੀਗ੍ਰੇਸ਼ਨ ਸਲਾਹਕਾਰ ਵਲੋਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਜਾ ਰਿਹਾ ਹੈ ਤੇ ਅਜਿਹੀ ਕਿਸੇ ਵੀ ਗਤੀਵਿਧੀ ਦਾ ਹਿੱਸਾ ਬਨਣ ਤੋਂ ਇਨਕਾਰ ਕੀਤਾ ਗਿਆ ਹੈ। ਪਰ ਰਿਚਰਡ ਨਿਆਂ ਲੈਣ ਲਈ ਇਮੀਗ੍ਰੇਸ਼ਨ ਟ੍ਰਿਿਬਊਨਲ ਕੋਲ ਪੁੱਜ ਚੁੱਕਾ ਹੈ ਤੇ ਹੇਡੀ ਤੇ ਕੰਪਨੀ ਖਿਲਾਫ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ।