ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਅਲਬਾਨੀ ਸੈਂਟਰਲ ਸੁਪਰੇਟ ਸਟੋਰ, ਜਿਸਨੂੰ ਭਾਰਤੀ ਮੂਲ ਦੇ ਪਰਿਵਾਰ ਵਲੋਂ ਚਲਾਇਆ ਜਾਂਦਾ ਹੈ, ਹੁਣ ਲੋਟੋ ਖਿਡਾਰੀਆਂ ਲਈ ਲੱਕੀ ਸਟੋਰ ਵਜੋਂ ਹਰਮਨ ਪਿਆਰਾ ਹੋ ਰਿਹਾ ਹੈ। ਸਟੋਰ ਦੇ ਬੀਤੇ ਸਾਲ ਵੀ ਲੋਟੋ ਜੈਕਪੋਟ ਜੈਤੂ ਨਿਕਲਿਆ ਸੀ ਤੇ ਇਸ ਵਾਰ ਕਰੀਬ ਹਫਤੇ ਪਹਿਲਾਂ ਲੋਟੋ $30 ਮਿਲੀਅਨ ਮੁੱਲ ਦੇ ਲੋਟੋ ਦਾ ਜੈਤੂ ਵੀ ਇਸੇ ਸਟੋਰ ਤੋਂ ਸਾਹਮਣੇ ਆਇਆ ਹੈ, ਜੈਤੂ ਪਰਿਵਾਰ ਨੂੰ ਜਦੋਂ ਪਤਾ ਲੱਗਾ ਕਿ ਅਜੇ ਤੱਕ ਇਨਾਮੀ ਰਾਸ਼ੀ 'ਤ ਕਿਸੇ ਨੇ ਵੀ ਦਾਅਵਾ ਨਹੀਂ ਕੀਤਾ ਤਾਂ ਉਨ੍ਹਾਂ ਲੋਟੋ ਟਿਕਟ ਚੈੱਕ ਕੀਤੀ। ਟਿਕਟ ਪਾਉਣ ਵਾਲੇ ਪਰਿਵਾਰਿਕ ਮੈਂਬਰ ਦਾ ਕਹਿਣਾ ਹੈ ਕਿ ਉਹ ਕਈ ਸਟੋਰਾਂ ਨੂੰ ਛੱਡਕੇ ਇਸ ਸਟੋਰ 'ਤੇ ਟਿਕਟ ਖ੍ਰੀਦਣ ਜਾਂਦਾ ਸੀ ਤੇ ਸਟੋਰ ਦੇ ਸਟਾਫ ਨਾਲ ਉਸਦਾ ਕਾਫੀ ਪਿਆਰ ਪੈ ਗਿਆ ਸੀ।