ਆਕਲੈਂਡ (ਹਰਪ੍ਰੀਤ ਸਿੰਘ) - ਇੰਡੀਆ ਰਹਿੰਦੇ ਮੇਵਾ ਸਿੰਘ ਨੂੰ ਮਰਨ ਤੋਂ ਪਹਿਲਾਂ ਪਤਾ ਵੀ ਨਹੀਂ ਹੋਣਾ ਕਿ ਉਸਨੂੰ ਕਿਸੇ ਬੱਚੇ ਦੀ ਮੱਦਦ ਕਰਨ ਦੇ ਨਤੀਜੇ ਵਜੋਂ ਮੌਤ ਦੇ ਮੂੰਹ ਵਿੱਚ ਜਾਣਾ ਪਏਗਾ।
2023 ਵਿੱਚ ਮੇਵਾ ਸਿੰਘ ਆਪਣੇ ਪਰਿਵਾਰ ਨੂੰ ਮਿਲਣ ਕ੍ਰਾਈਸਚਰਚ ਪੁੱਜੇ ਸਨ ਤਾਂ ਇੱਕ ਦਿਨ ਪਾਰਕ ਵਿੱਚ ਟਹਿਲਦਿਆਂ ਉਨ੍ਹਾਂ ਨੂੰ ਇੱਕ ਗੋਰੇ ਦੇ ਬੱਚੇ ਨੂੰ ਦੇਖਿਆ, ਜੋ ਉਨ੍ਹਾਂ ਨੂੰ ਇੱਕਲਾ ਘੁੰਮਦਾ ਦਿਿਖਆ ਤੇ ਉਨ੍ਹਾਂ ਉਸਦੀ ਮੱਦਦ ਕਰਨੀ ਚਾਹੀ, ਏਨੇਂ ਨੂੰ ਬੱਚੇ ਦਾ ਪਿਓ, ਜਿਸ ਦਾ ਨਾਮ ਜੇਡਨ ਰੇਅ ਕਾਲ ਸੀ, ਆ ਗਿਆ ਤੇ ਉਸਨੇ ਮੇਵਾ ਸਿੰਘ ਨੂੰ ਬੱਚੇ ਨੂੰ ਅਗਵਾਹ ਕਰਨ ਵਾਲਾ ਸਮਝਿਆ। ਜੇਡਨ ਬੱਚੇ ਨੂੰ ਘਰ ਛੱਡ ਵਾਪਿਸ ਪਾਰਕ ਵਿੱਚ ਮੇਵਾ ਸਿੰਘ ਕੋਲ ਆਇਆ ਤੇ ਉਨ੍ਹਾਂ ਨੂੰ ਜੋਰ ਨਾਲ ਮੂੰਹ ਤੇ ਮੁੱਕਾ ਜੜ ਦਿੱਤਾ, ਮੇਵਾ ਸਿੰਘ ਹਮਲੇ ਕਾਰਨ ਜਖਮੀ ਹੋਏ ਤੇ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜੇਡਨ ਨੂੰ ਪਹਿਲਾਂ 2 ਸਾਲ ਦੀ ਕੈਦ ਦੀ ਸਜਾ ਹੋਈ ਸੀ, ਪਰ ਇਸ ਸਜਾ 'ਤੇ ਦੁਬਾਰਾ ਸੁਣਵਾਈ ਕਰਦਿਆਂ ਇਸ ਸਜਾ ਨੂੰ ਜਿਆਦਾ ਦੱਸਿਆ ਗਿਆ ਤੇ ਸਜਾ ਨੂੰ 11 ਮਹੀਨੇ ਦੀ ਹੋਮ ਡਿਟੈਂਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ।