ਆਕਲੈਂਡ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਇਸ ਸਾਲ ਤੋਂ ਸਤੰਬਰ ਤੱਕ ਰਿਕਾਰਡਤੋੜ ਗਿਣਤੀ ਵਿੱਚ ਨਿਊਜੀਲੈਂਡ ਵਾਸੀਆਂ ਨੇ ਨਿਊਜੀਲੈਂਡ ਛੱਡਿਆ ਹੈ ਅਤੇ ਇਨ੍ਹਾਂ ਵਿੱਚੋਂ ਅੱਧੇ ਨਿਊਜੀਲੈਂਡ ਵਾਸੀ ਆਸਟ੍ਰੇਲੀਆ ਜਾਕੇ ਵੱਸੇ ਹਨ। ਆਂਕੜਿਆਂ ਅਨੁਸਾਰ ਇਸ ਸਾਲ ਹੁਣ ਤੱਕ ਨੈੱਟ ਮਾਈਗ੍ਰੇਸ਼ਨ ਗੇਨ 44,900 ਰਿਹਾ ਹੈ, ਜਦਕਿ ਬੀਤੇ ਸਾਲ 2023 ਵਿੱਚ ਇਸੇ ਸਮੇਂ ਦੌਰਾਨ ਇਹ ਆਂਕੜੇ 136,300 ਸਨ।
ਸਟੇਟਸ ਐਨ ਜੈਡ ਅਨੁਸਾਰ ਨਿਊਜੀਲੈਂਡ ਆਉਣ ਵਾਲਿਆਂ ਦੀ ਗਿਣਤੀ ਘਟੀ ਹੈ, ਜਦਕਿ ਛੱਡਕੇ ਜਾਣ ਵਾਲਿਆਂ ਦੀ ਗਿਣਤੀ ਵਧੀ ਹੈ। ਨਿਊਜੀਲੈਂਡ ਨੇ ਇਸ ਸਾਲ ਵਿੱਚ 54,700 ਸਿਟੀਜਨ ਗੁਆਏ ਹਨ, ਇਨ੍ਹਾਂ ਵਿੱਚ 79,700 ਡਿਪਾਰਚਰ ਤੇ 24,900 ਅਰਾਈਵਲ ਹਨ।