Thursday, 21 November 2024
14 November 2024 New Zealand

ਲੇਬਰ ਪਾਰਟੀ ਨੂੰ ਫਿਰ ਮਿਲੀ ਨਿਊਜੀਲੈਂਡ ਵਾਸੀਆਂ ਦੀ ਸੁਪੋਰਟ

ਲੇਬਰ ਪਾਰਟੀ ਨੂੰ ਫਿਰ ਮਿਲੀ ਨਿਊਜੀਲੈਂਡ ਵਾਸੀਆਂ ਦੀ ਸੁਪੋਰਟ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਟੈਕਸ ਪੇਅਰਜ਼ ਯੂਨੀਅਨ ਕੁਰੀਆ ਪੋਲ ਵਲੋਂ ਕਰਵਾਏ ਤਾਜਾ ਸਰਵੇਅ ਵਿੱਚ ਸਾਹਮਣੇ ਆਇਆ ਹੈ ਕਿ ਲੇਬਰ ਪਾਰਟੀ ਨੂੰ ਨਿਊਜੀਲੈਂਡ ਵਾਸੀਆਂ ਦੀ ਸੁਪੋਰਟ ਦੁਬਾਰਾ ਮਿਲਣੀ ਸ਼ੁਰੂ ਹੋ ਗਈ ਹੈ। ਬੀਤੀ ਅਕਤੂਬਰ ਦੇ ਸਰਵੇਖਣ ਦੇ ਮੁਕਾਬਲੇ ਨਵੰਬਰ ਦੇ ਸਰਵੇਖਣ ਵਿੱਚ ਇਹ ਸੁਪੋਰਟ 1.2% ਵੱਧਕੇ 31.5% ਹੋ ਗਈ ਹੈ, ਜੋ ਕਿ ਬੀਤੇ 17 ਮਹੀਨਿਆਂ ਵਿੱਚ ਹਾਸਿਲ ਹੋਈ ਸਭ ਤੋਂ ਵੱਧ ਸੁਪੋਰਟ ਹੈ। ਨੈਸ਼ਨਲ ਪਾਰਟੀ ਨੂੰ ਸਰੇਵਅ ਵਿੱਚ 38.8% ਨਿਊਜੀਲੈਂਡ ਵਾਸੀਆਂ ਨੇ ਸੁਪੋਰਟ ਕੀਤਾ ਹੈ, ਜਦਕਿ ਮਨਪਸੰਦ ਪ੍ਰਧਾਨ ਮੰਤਰੀ ਵਜੋਂ ਕ੍ਰਿਸ ਹਿਪਕਿਨਸ ਤੇ ਕ੍ਰਿਸਟੋਫਰ ਲਕਸਨ ਦੋਨਾਂ ਦੀ ਲੋਕਪ੍ਰਿਯਤਾ ਵਿੱਚ ਕਮੀ ਆਈ ਹੈ।

ADVERTISEMENT
NZ Punjabi News Matrimonials