ਆਕਲੈਂਡ (ਹਰਪ੍ਰੀਤ ਸਿੰਘ) - ਨਿਊ ਪਲਾਈਮਾਊਥ ਦੀ 'ਲੇਵਲ ਬਿਲਡ ਨਿਊ ਪਲਾਈਮਾਊਥ' ਦੇ ਦੀਵਾਲੀਆ ਹੋਣ ਕਾਰਨ ਜੇਸ ਲਾਨ ਤੇ ਮਾਰਕ ਪੋਲਾਰਡ ਦੇ ਸੁਪਨਿਆ ਦਾ ਘਰ ਹੁਣ ਨਹੀਂ ਬਣ ਸਕੇਗਾ। ਦਰਅਸਲ ਕੰਪਨੀ ਦੀਵਾਲੀਆ ਐਲਾਨੀ ਜਾ ਚੁੱਕੀ ਹੈ ਤੇ ਕੰਪਨੀ ਨੇ ਸਰਕਾਰੀ ਤੇ ਹੋਰ ਗ੍ਰਾਹਕਾਂ ਦੇ ਲੱਖਾਂ ਡਾਲਰ ਬਕਾਇਆ ਦੇਣੇ ਹਨ। ਅਜਿਹੇ ਵਿੱਚ ਜੇਸ ਲਾਨ ਤੇ ਮਾਰਕ ਪੋਲਾਰਡ ਨੇ ਜਿਸ ਪਲਾਟ 'ਤੇ ਘਰ ਬਨਾਉਣਾ ਸੀ, ਉਹ ਹੁਣ ਨਹੀਂ ਬਣ ਸਕੇਗਾ, ਜੋੜੇ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਕਰੀਬ ਡੇਢ ਲੱਖ ਡਾਲਰ ਦਾ ਨੁਕਸਾਨ ਝੱਲਣਾ ਪਏਗਾ ਤੇ ਘਰ ਬਨਾਉਣਾ ਉਨ੍ਹਾਂ ਲਈ ਹੁਣ ਹੋਰ ਔਖਾ ਹੋ ਜਾਏਗਾ।