ਆਕਲੈਂਡ (ਹਰਪ੍ਰੀਤ ਸਿੰਘ) - ਐਤਵਾਰ 17 ਨਵੰਬਰ ਤੋਂ ਆਕਲੈਂਡ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਆਕਲੈਂਡ ਵਾਸੀ ਟਰੇਨਾਂ, ਬੱਸਾਂ, ਫੇਰੀਆਂ ਦੇ ਸਫਰ ਲਈ ਕਿਰਾਏ ਦਾ ਭੁਗਤਾਨ ਆਪਣੇ ਫੋਨ ਨੂੰ, ਡੈਬਿਟ ਕਾਰਡ ਨੂੰ, ਜਾਂ ਕ੍ਰੈਡਿਟ ਕਾਰਡ ਨੂੰ ਟੇਪ ਕਰਕੇ ਕਰ ਸਕਣਗੇ। ਮੋਬਾਇਲ ਰਾਂਹੀ ਗੁਗਲ ਪੇਅ, ਐਪਲ ਪੇਅ, ਸੈਮਸੰਗ ਪੇਅ, ਡਿਜੀਟਲ ਵਾਲੇਟ ਰਾਂਹੀ ਭੁਗਤਾਨ ਹੋ ਸਕੇਗਾ। ਏਟੀ ਡਾਇਰੈਕਟਰ ਆਫ ਪਬਲਿਕ ਟ੍ਰਾਂਸਪੋਰਟ ਐਂਡ ਐਕਟਿਵ ਮੋਡਸ ਡਾਇਰਟੈਕਟਰ ਸਟੇਸੀ ਵੇਨ ਡਰ ਨੇ ਦੱਸਿਆ ਕਿ ਆਕਲੈਂਡ ਵਾਸੀਆਂ ਦੀ ਸਹੂਲਤ ਲਈ ਇਹ ਚੁੱਕਿਆ ਗਿਆ ਬਹੁਤ ਅਹਿਮ ਕਦਮ ਹੈ, ਜਿਸ ਦਾ ਫਾਇਦਾ ਜਾਹਿਰ ਤੌਰ 'ਤੇ ਹਰ ਆਕਲੈਂਡ ਵਾਸੀ ਲੈ ਸਕੇਗਾ।