ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਕੰਜਰਵੇਸ਼ਨਿਸਟ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਕਰੀਬ 523 ਗ੍ਰਾਮ ਵਜਨੀ ਚੂਹਾ ਪਹਿਲੀ ਵਾਰ ਲੱਭਿਆ ਗਿਆ ਹੈ, ਜੋ ਮੂੰਹ ਤੋਂ ਪੂੰਛ ਤੱਕ 400 ਐਮ ਐਮ ਤੱਕ ਲੰਬਾ ਸੌ। ਚੂਹਾ ਵਲੰਿਗਟਨ ਦੇ ਪ੍ਰਿੰਸ ਵੇਲਜ਼ ਪਾਰਕ ਵਿਖੇ ਮਿਿਲਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਸ਼ਿੱਪਾਂ ਵਿੱਚ ਮਿਲਣ ਵਾਲੇ ਚੂਹੇ ਜੋ ਅਕਸਰ 200 ਤੋਂ 300 ਗ੍ਰਾਮ ਵਜਨੀ ਹੁੰਦੇ ਹਨ, ਮਿਲਦੇ ਰਹਿੰਦੇ ਹਨ, ਪਰ ਇਹ ਮੈਗਾ ਰੇਟ ਪਹਿਲੀ ਵਾਰ ਲੱਭਿਆ ਹੈ।