ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਰਹਿਣ ਵਾਲੇ ਟ੍ਰਿਸਟਨ ਪੈਂਗ ਇਨ੍ਹਾਂ ਹੌਣਹਾਰ ਹੈ ਕਿ 12 ਸਾਲ ਦੀ ਉਮਰ ਵਿੱਚ ਉਸਨੇ ਆਕਲੈਂਡ ਯੂਨੀਵਰਸਿਟੀ ਜੋਇਨ ਕਰ ਲਈ ਸੀ ਤੇ 2 ਸਾਲ ਬਾਅਦ ਹੀ ਉਸਨੇ ਯੂਨੀਵਰਸਿਟੀ ਵਿੱਚ ਟਿਊਟਰ ਵਜੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਨ੍ਹਾਂ ਹੀ ਨਹੀਂ 17 ਸਾਲ ਦੀ ਉਮਰ ਵਿੱਚ ਉਹ ਯੂਨੀਵਰਸਿਟੀ ਤੋਂ ਸਾਇੰਸ ਤੇ ਮੈਥੇਮੈਟਿਕਸ ਵਿੱਚ ਗ੍ਰੇਜੁਏਟ ਹੋਇਆ। ਫਿਰ 2020 ਵਿੱਚ ਪੈਂਗ ਓਕਸਫੋਰਡ ਵਿੱਚ ਪੜ੍ਹਣ ਚਲਾ ਗਿਆ ਤੇ ਆਖਿਰਕਾਰ ਉਸਦਾ ਪਰਿਵਾਰ ਵੀ ਉਸਦੇ ਨਾਲ ਰਹਿਣ ਚਲਾ ਗਿਆ ਤੇ ਹੁਣ ਉਸਦੇ ਮਾਪਿਆਂ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਬੱਚੇ ਨਾਲ ਹੀ ਰਹਿਣਗੇ ਤੇ ਇਸੇ ਲਈ ਉਹ ਆਪਣੇ ਆਕਲੈਂਡ ਦਾ ਘਰ ਵੇਚਕੇ ਓਕਸਫੋਰਡ ਮੂਵ ਹੋ ਜਾਣਗੇ।