ਆਕਲੈਂਡ, 17 ਨਵੰਬਰ 2024 – ਨਿਊਜੀਲੈਂਡ ਚ ਬਹੁਤ ਹੀ ਉਤਸਾਹ ਨਾਲ ਉਡੀਕਿਆ ਜਾ ਰਿਹਾ ਖਾਲਿਸਤਾਨ ਰੈਫਰੈਂਡਮ ਅੱਜ ਆਕਲੈਂਡ ਦੇ ਸੈਂਟ੍ਰਲ ਬਿਜ਼ਨਸ ਡਿਸਟ੍ਰਿਕਟ CBD ਵਿਚ ਸਥਿਤ Ateoa ਸਕਵੇਅਰ ਵਿੱਚ ਸ਼ੁਰੂ ਹੋਇਆ। ਇਹ ਪ੍ਰੋਗਰਾਮ ਸਵੇਰੇ 9 ਵਜੇ ਆਰੰਭ ਹੋਇਆ, ਜਿਸ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ ਹੋਈ, ਜੋ ਕਿ ਪੰਜ ਪਿਆਰੇ ਸਾਹਿਬਾਂ ਦੀ ਮੌਜੂਦਗੀ ਵਿਚ ਕੀਤੀ ਗਈ। ਦੂਰ ਦੁਰਾਡੇ ਵਾਲੇਸਵੇਰੇ 8 ਵਜੇ ਤੋਂ ਹੀ ਪਹੁੰਚਣੇ ਲੱਗ ਪਏ ਸਨ। ਇਸ ਮੌਕੇ 'ਤੇ ਨਿਊਜ਼ੀਲੈਂਡ ਦੇ ਉੱਤਰੀ ਹਿਸਿਆਂ ਤੋਂ ਲੈ ਕੇ ਦੱਖਣੀ ਹਿੱਸਿਆਂ ਤੱਕ, ਜਿਵੇਂ ਨਾਰਥਲੈਂਡ ਤੋਂ ਕਵੀਨਸਟਾਊਨ ਤੱਕ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਖ਼ਾਸ ਤੌਰ 'ਤੇ ਆਕਲੈਂਡ, ਬੇ ਆਫ ਪਲੈਂਟੀ, ਹੈਮਿਲਟਨ, ਰੋਟੁਰੂਆ, ਹੈਸਟਿੰਗਸ ਅਤੇ ਵੈਲਿੰਗਟਨ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਰਿਪੋਰਟਾਂ ਅਨੁਸਾਰ, ਕਵੀਨ ਸਟਰੀਟ ਦੇ ਵੋਟਿੰਗ ਸੈਂਟਰ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਹਨ। ਇਸ ਮੌਕੇ 'ਤੇ ਇੱਕਜੁਟਤਾ ਦੇ ਅਹਿਸਾਸ ਨਾਲ ਭਰਪੂਰ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਵੋਟਰ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਹਨ, ਜੋ ਉਨ੍ਹਾਂ ਦੀ ਪਹਿਚਾਨ ਦਾ ਪ੍ਰਤੀਕ ਹੈ।
ਵੋਟ ਪ੍ਰਕਿਰਿਆ ਸਧਾਰਨ ਅਤੇ ਸਰਲ ਹੈ, ਜਿਸ ਨਾਲ ਹਰ ਵਿਅਕਤੀ ਆਪਣਾ ਮਤ ਸੌਖੇ ਢੰਗ ਨਾਲ ਪਾਉਣ ਯੋਗ ਹੈ। ਵੋਟਰਾਂ ਨੂੰ ਮਤਦਾਨ ਕਰਨ ਤੋਂ ਪਹਿਲਾਂ ਆਪਣੀ ਪਛਾਣ ਸਾਬਤ ਅਤੇ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਮਤਦਾਨ ਕੇਂਦਰ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਅਤੇ ਸਿੱਖ ਪਰੰਪਰਾਵਾਂ ਅਨੁਸਾਰ, ਵੋਟਰਾਂ ਨੂੰ ਲੰਗਰ ਦਾ ਇੰਤੀਜਾਮ ਕੀਤਾ ਗਿਆ ਹੈ।
ਪਰ ਬੰਦਗਨੇ ਇਹ ਯਕੀਨੀ ਬਣਾਇਆ ਹੈ ਕਿ ਪ੍ਰੋਗਰਾਮ ਪੂਰੀ ਸ਼ਾਂਤੀ ਅਤੇ ਸਹਿਯੋਗ ਦੇ ਮਾਹੌਲ ਵਿੱਚ ਚੱਲੇ। ਇਹ ਰੈਫਰੈਂਡਮ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਲਈ ਇੱਕ ਮਹੱਤਵਪੂਰਨ ਪਲ ਹੈ, ਜਦੋਂ ਉਹ ਖਾਲਿਸਤਾਨ ਅੰਦੋਲਨ ਪ੍ਰਤੀ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ।
ਇਸ ਪ੍ਰੋਗਰਾਮ ਅਤੇ ਨਤੀਜਿਆਂ ਬਾਰੇ ਹੋਰ ਅਪਡੇਟ ਦਿਨ ਦੇ ਅੱਗੇ ਵਧਣ ਨਾਲ ਮਿਲਦੀਆਂ ਰਹਿਣਗੀਆਂ।