ਆਕਲੈਂਡ (ਹਰਪ੍ਰੀਤ ਸਿੰਘ) - ਕਰਾਊਨ ਕੈਬ ਵਾਲਿਆਂ ਨੂੰ ਲੈਕੇ ਹੁਣ ਤੱਕ ਕਈ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ, ਜੋ ਯਾਤਰੀਆਂ ਤੋਂ ਛੋਟੀ ਜਿਹੀ ਰਾਈਡ ਦੇ ਲੋੜ ਤੋਂ ਕਿਤੇ ਵੱਧ ਪੈਸੇ ਚਾਰਜ ਕਰ ਰਹੇ ਹਨ। ਤਾਜਾ ਮਾਮਲਾ ਸੈਂਟਰਲ ਓਟੇਗੋ ਦੇ ਜੋੜੇ ਦਾ ਹੈ, ਜੋ ਆਪਣੀ ਧੀ ਨੂੰ ਮਿਲਣ ਆਕਲੈਂਡ ਆਇਆ ਹੋਇਆ ਸੀ। ਜੋੜੇ ਨੇ ਸੀਬੀਡੀ ਤੋਂ ਮਾਉਂਟ ਰੋਸਕਿਲ ਲਈ ਰਾਈਡ ਬੁੱਕ ਕੀਤੀ ਤਾਂ ਉਨ੍ਹਾਂ ਨੂੰ $17 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 10 ਕੁ ਕਿਲੋਮੀਟਰ ਦੀ ਇਸ ਰਾਈਡ ਦੇ $163.84 ਚਾਰਜ ਕੀਤੇ ਗਏ। ਜਦਕਿ ਜੋੜੇ ਨੂੰ ਹਵਾਈ ਜਹਾਜ ਰਾਂਹੀ ਸੈਂਟਰਲ ਓਟੇਗੋ ਤੋਂ ਆਕਲੈਂਡ ਆਉਣ ਦੇ ਇਨੇਂ ਪੈਸੇ ਨਹੀਂ ਲੱਗੇ। ਕਰਾਊਨ ਕੈਬ ਵਾਲਿਆਂ ਖਿਲਾਫ ਅਜਿਹੀਆਂ ਹੋਰ ਵੀ ਸ਼ਿਕਾਇਤਾਂ ਆ ਚੁੱਕੀਆਂ ਹਨ, ਜਿਸ ਬਾਰੇ ਹੈਰਾਲਡ ਨੇ ਛਾਪਿਆ ਹੈ।