ਆਕਲੈਂਡ (NZ Punjabi News) ਇੱਕ ਮਹੱਤਵਪੂਰਣ ਕਦਮ ਚੁੱਕਦਿਆਂ, ਆਕਲੈਂਡ ਈਸਟ ਦੀ ਪੁਲਸ ਵਲੋਂ ਸਿੱਖ ਭਾਈਚਾਰੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਇਸਟ ਆਕਲੈਂਡ ਦੀ ਸੀਨੀਅਰ ਪੁਲਿਸ ਅਫ਼ਸਰਾਂ ਦੀ ਕਮਾਂਡ ਹੇਠ ਟੀਮ ਨੇ ਸਿੱਖ ਧਰਮ ਅਤੇ ਇਸ ਦੀ ਸੱਭਿਆਚਾਰਕ ਰਵਾਇਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਟਾਕਾਨਿਨੀ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ।
ਇਹ ਟੀਮ, ਜਿਸ ਦੀ ਅਗਵਾਈ ਇੰਸਪੈਕਟਰ ਰੋਡਨੀ ਹੋਨਨ (ਇਲਾਕਾ ਕਮਾਂਡਰ, ਇਸਟ) ਅਤੇ ਇੰਸਪੈਕਟਰ ਰਕਾਨਾ ਕੁੱਕ (ਇਲਾਕਾ ਪ੍ਰਿਵੈਂਸ਼ਨ ਅਫ਼ਸਰ, ਇਸਟ) ਕਰ ਰਹੇ ਸਨ, ਨੇ ਗੁਰਦੁਆਰਾ ਸਾਹਿਬ ਚ ਚੱਲ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ , ਜਿਸ ਵਿੱਚ ਚਾਈਲਡਕੇਅਰ ਸੈਂਟਰ, ਖੇਡ ਕੰਪਲੈਕਸ ਅਤੇ ਸਕੂਲ ਸ਼ਾਮਲ ਸਨ। ਇਹ ਸਹੂਲਤਾਂ, ਜੋ ਸਿੱਖ ਭਾਈਚਾਰੇ ਲਈ ਅਹਿਮ ਹਨ, ਅਤੇ ਵੱਖ ਵੱਖ ਖੇਤਰਾਂ ਚ ਹਿੱਸਾ ਪਾ ਰਹੀਆ ਹਨ ਦੇ ਬਰ3 ਜਾਣਕਾਰੀ ਹਾਸਲ ਕੀਤੀ ਤਾਂ ਜੋ ਸਿੱਖ ਭਾਈਚਾਰੇ ਨਾਲ ਹੋਰ ਨੇੜਤਾ ਵਧਾਈ ਜਾ ਸਕੇ
ਦੌਰੇ ਦੌਰਾਨ ਸਿੱਖ ਧਰਮ, ਇਸ ਦੇ ਮੁੱਢਲੇ ਸਿਧਾਂਤਾਂ - ਸਮਾਨਤਾ, ਸੇਵਾ ਦੇ ਸੰਕਲਪ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ - ਅਤੇ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗਹਿਰਾਈ ਨਾਲ ਚਰਚਾਵਾਂ ਵੀ ਕੀਤੀਆਂ ਗਈਆਂ। ਸੀਨੀਅਰ ਸਾਰਜੈਂਟ ਅਤੇ ਹੋਰ ਅਧਿਕਾਰੀ ਵੀ ਇਸ ਦੌਰੇ ਦਾ ਹਿੱਸਾ ਸਨ।
ਇੰਸਪੈਕਟਰ ਹੋਨਨ ਨੇ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਦੀ ਮਹੱਤਤਾ ਉਤੇ ਜ਼ੋਰ ਦੇਂਦਿਆਂ ਕਿਹਾ, “ਜਿਨ੍ਹਾਂ ਵੱਖ-ਵੱਖ ਭਾਈਚਾਰਿਆਂ ਦੀ ਅਸੀਂ ਸੇਵਾ ਕਰਦੇ ਹਾਂ, ਉਨ੍ਹਾਂ ਨੂੰ ਸਮਝਣਾ ਅਤੇ ਵਿਸ਼ਵਾਸ ਬਣਾਉਣ ਅਤੇ ਸੁਰੱਖਿਆ ਤੇ ਸਹੀ ਮਾਹੌਲ ਕਾਇਮ ਕਰਨ ਲਈ ਅਹਿਮ ਹੈ।”
ਗੁਰਦੁਆਰਾ ਪ੍ਰਬੰਧਕਾਂ ਨੇ ਪੁਲਿਸ ਦੇ ਸਿੱਖ ਪਰੰਪਰਾਵਾਂ ਬਾਰੇ ਜਾਣਕਾਰੀ ਅਤੇ ਸਹਿਯੋਗ ਵਧਾਉਣ ਦੀ ਦਿਲਚਸਪੀ ਨੂੰ ਇਕ ਵਧੀਆ ਖਤਮ ਦੱਸਿਆ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਭਾਈਚਾਰਿਆਂ ਵਿਚਕਾਰ ਸਹਿਯੋਗ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਣ ਕਦਮ ਹਨ।