ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ, ਕਿਉਂਕਿ ਭਾਰਤੀ ਮੂਲ ਦੇ ਰਵੀਨ ਜਾਦੂਰਾਮ ਨੂੰ ਨਿਊਜੀਲੈਂਡ ਇਨਫਰਾਸਟਰਕਚਰ ਕਮਿਸ਼ਨ ਦਾ ਚੈਅਰ ਐਲਾਨਿਆ ਗਿਆ ਹੈ। ਇਹ ਅਹੁਦਾ ਉਨ੍ਹਾਂ ਨੂੰ ਡਾਕਟਰ ਐਲਨ ਬੋਲਾਰਡ ਦੀ ਥਾਂ ਮਿਿਲਆ ਹੈ ਅਤੇ ਇਸਨੂੰ ਇਨਫਰਾਸਟਰਕਚਰ ਮਨਿਸਟਰ ਕ੍ਰਿਸ ਬਿਸ਼ਪ ਨੇ ਖੁੱਦ ਐਲਾਨਿਆ ਹੈ। ਇਸ ਤੋਂ ਪਹਿਲਾਂ ਜਾਦੂਰਾਮ ਮੈਂਬਰ ਆਫ ਬੋਰਡ ਸਨ। ਜਾਦੂਰਾਮ ਦਾ ਇਨਫਰਾਸਟਰਕਚਰ ਕਰੀਅਰ 3 ਦਹਾਕੇ ਤੋਂ ਵੀ ਵਧੇਰੇ ਸਮੇਂ ਦਾ ਹੈ ਤੇ ਇਨਫਰਾਸਟਰਕਚਰ ਮਨਿਸਟਰ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਇਸ ਪਾਸੇ ਵੱਲ ਮੁਹਾਰਤ ਇਨਫਰਾਸਟਰਕਚਰ ਕਮਿਸ਼ਨ ਨੂੰ ਹੋਰ ਮਜਬੂਤੀ ਪ੍ਰਦਾਨ ਕਰੇਗੀ।