ਆਕਲੈਂਡ (ਹਰਪ੍ਰੀਤ ਸਿੰਘ) - ਸੈਂਟਰਲ ਓਟੇਗੋ ਦੀ ਬਜੁਰਗ ਮਹਿਲਾ ਤੋਂ ਆਕਲੈਂਡ ਸੀਬੀਡੀ ਤੋਂ ਮਾਉਂਟ ਰੋਸਕਿਲ ਦੀ 17 ਮਿੰਟ ਦੀ ਰਾਈਡ ਦੇ $163 ਲੈਣ ਵਾਲੇ ਡਰਾਈਵਰ ਨੂੰ ਕੰਪਨੀ ਮਾਲਕ ਨੇ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ ਹੈ। ਕੰਪਨੀ ਮਾਲਕ ਦਾ ਕਹਿਣਾ ਹੈ ਕਰਾਉਣ ਕੈਬਸ ਵਾਲੇ ਡਰਾਈਵਰ ਉਸਨੂੰ ਕਮਾਈ ਦਾ 5% ਹਿੱਸਾ ਦਿੰਦੇ ਹਨ ਤੇ 95% ਆਪ ਰੱਖਦੇ ਹਨ ਤੇ ਕਿਰਾਇਆ ਵੀ ਡਰਾਈਵਰ ਆਪ ਸੈੱਟ ਕਰ ਸਕਦੇ ਹਨ। ਪਰ ਉਕਤ ਬਜੁਰਗ ਮਹਿਲਾ ਦੇ ਮਾਮਲੇ ਵਿੱਚ ਉਸ ਨਾਲ ਸਰਾਸਰ ਧੱਕਾ ਹੋਇਆ ਹੈ ਤੇ ਇਸ ਰਾਈਡ ਦੇ ਜਿਆਦਾ ਤੋਂ ਜਿਆਦਾ $60 ਲਏ ਜਾ ਸਕਦੇ ਸਨ। ਮਾਲਕ ਨੇ ਡਰਾਈਵਰ ਨੂੰ ਇਸ ਧੱਕੇਸ਼ਾਹੀ ਲਈ ਉਸਦਾ ਲਾਇਸੈਂਸ ਰੱਦ ਕਰਨ ਦੀ ਗੱਲ ਕਹੀ, ਜਦਕਿ ਅੱਗੋ ਡਰਾਈਵਰ ਨੇ ਆਪਣੀਆਂ ਮਜਬੂਰੀਆਂ ਦਾ ਵਾਸਤਾ ਦਿੰਦਿਆਂ ਉਸਨੂੰ ਇੱਕ ਹੋਰ ਮੌਕਾ ਦੇਣ ਦੀ ਗੱਲ ਕਹੀ ਤੇ ਮਹਿਲਾ ਨੂੰ ਰਾਈਡ ਡੇ $163 ਵਿੱਚੋਂ $100 ਵਾਪਿਸ ਦੇਣ ਦੀ ਗੱਲ ਕਹੀ।