ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੀ ਰਹਿਣ ਵਾਲੀ ਸ਼ਰੇਯਾ ਤੇ ਉਸਦੇ ਪਤੀ ਧਰੁਵਿਨ ਦੀ ਲੋਅਰ ਹੱਟ ਵਿਖੇ ਟੂ ਟੇਨ ਡੇਅਰੀ ਹੈ, ਐਤਵਾਰ ਸ਼ਾਮ ਜਦੋਂ ਧਰੁਵਿਨ ਸਿਰਫ 10 ਕੁ ਮਿੰਟ ਲਈ ਕਿਤੇ ਗਿਆ ਤਾਂ ਅਚਾਨਕ ਇੱਕ 4 ਨਕਾਬਪੋਸ਼ ਲੁਟੇਰਿਆਂ ਨਾਲ ਭਰੀ ਕਾਰ, ਡੇਅਰੀ ਦੇ ਅੱਗੇ ਆਕੇ ਰੁਕੀ ਤੇ ਆਉਂਦੇ ਸਾਰ ਹੀ ਉਨ੍ਹਾਂ ਸ਼ਰੇਯਾ ਨੂੰ ਜਮੀਨ 'ਤੇ ਸੁੱਟ ਦਿੱਤਾ ਤੇ ਉਸਦੇ ਢਿੱਡ ਤੇ ਪਿੱਠ ਤੇ ਅਤੇ ਚਿਹਰੇ 'ਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇੱਕ ਲੁਟੇਰੇ ਨੇ ਗੱਲਾ ਚੁੱਕਿਆ ਜਿਸ ਵਿੱਚ $2100 ਸੀ ਅਤੇ ਬਾਕੀ ਦੇ ਲੁਟੇਰਿਆਂ ਨੇ ਕਾਉਂਟਰ ਦੇ ਸ਼ੀਸ਼ੇ ਤੋੜ ਕੇ ਸਿਗਰੇਟ ਦੇ ਪੈਕੇਟ ਨਾਲ ਭਰਨੇ ਸ਼ੁਰੂ ਕਰ ਦਿੱਤੇ। ਸਿਰਫ 2 ਮਿੰਟ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਸ਼ਰੇਯਾ ਦੇ ਦੱਸੇ ਅਨੁਸਾਰ ਉਸਨੂੰ ਇਨ੍ਹੇਂ ਸਮੇਂ ਵਿੱਚ ਉਸਨੂੰ ਕੁਝ ਵੀ ਸਮਝ ਨਾ ਆ ਸਕੀ ਕਿ ਉਸ ਨਾਲ ਕੀ ਵਾਪਰ ਗਿਆ। ਹੁਣ ਜਖਮੀ ਹੋਈ ਸ਼ਰੇਯਾ ਦਾ ਕਹਿਣਾ ਹੈ ਕਿ ਇਸ ਸਭ ਤੋਂ ਬਾਅਦ ਉਹ ਪੂਰੀ ਤਰ੍ਹਾਂ ਡਰੀ ਹੋਈ ਹੈ ਤੇ ਚਾਹਕੇ ਵੀ ਕਿਤੇ ਦੂਰ ਇਸ ਥਾਂ ਤੋਂ ਨਹੀਂ ਜਾ ਸਕਦੀ, ਕਿਉਂਕਿ ਇਸ ਡੇਅਰੀ ਦੇ ਮਗਰ ਹੀ ਉਸਦੀ ਰਿਹਾਇਸ਼ ਵੀ ਹੈ।