ਆਕਲੈਂਡ (ਹਰਪ੍ਰੀਤ ਸਿੰਘ) - ਆਪਣੇ ਹੀ ਡਰਾਈਵ ਵੇਅ ਵਿੱਚ ਗੱਡੀ ਖੜੀ ਕਰਨ 'ਤੇ $40 ਤੋਂ $70 ਦਾ ਜੁਰਮਾਨਾ ਆਕਲੈਂਡ ਵਾਸੀਆਂ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਹੈ ਤੇ ਇਸ ਗੱਲ ਤੋਂ ਕਈ ਆਕਲੈਂਡ ਵਾਸੀ ਪ੍ਰੇਸ਼ਾਨ ਹਨ। ਅਜਿਹੀ ਹੀ ਆਕਲੈਂਡ ਦੀ ਰਹਿਣ ਵਾਲੀ ਐਮਾ ਹੈ, ਜਿਸਨੂੰ ਆਪਣੇ ਹੀ ਡਰਾਈਵ ਵੇਅ ਵਿੱਚ ਗੱਡੀ ਖੜੀ ਕਰਨ ਲਈ $70 ਦਾ ਜੁਰਮਾਨਾ ਕੀਤਾ ਗਿਆ। ਐਮਾ ਦਾ ਕਹਿਣਾ ਹੈ ਕਿ ਉਹ ਆਪਣੀ 86 ਸਾਲਾ ਬਜੁਰਗ ਮਾਂ ਨੂੰ ਗੱਡੀ ਤੋਂ ਉਤਾਰਕੇ ਵੀਲ ਚੇਅਰ 'ਤੇ ਬੈਠਾ ਕੇ ਘਰ ਅੰਦਰ ਵਾੜ ਰਹੀ ਸੀ, ਇਸ ਦੌਰਾਨ ਨਾ ਤਾਂ ਉਸਨੇ ਡਰਾਈਵ ਵੇਅ ਪੂਰੀ ਤਰ੍ਹਾਂ ਬਲੋਕ ਕੀਤਾ ਹੋਇਆ ਸੀ ਤੇ ਨਾ ਹੀ ਉਸਨੇ ਗੱਡੀ 1 ਘੰਟੇ ਤੋਂ ਜਿਆਦਾ ਉੱਥੇ ਖੜੀ ਕੀਤੀ।