ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਬੀਤੇ ਮਹੀਨੇ ਐਲਾਨੇ ਗਏ ਬਦਲਾਵਾਂ ਤੋਂ ਬਾਅਦ ਦਸੰਬਰ ਤੋਂ ਨਿਊਜੀਲੈਂਡ ਰਹਿੰਦੇ ਪ੍ਰਵਾਸੀਆਂ ਦੇ ਪਾਰਟਨਰ ਓਪਨ ਵਰਕ ਵੀਜਾ ਅਪਲਾਈ ਕਰ ਸਕਣਗੇ। ਇਸ ਫੈਸਲੇ ਤੋਂ ਬਾਅਦ ਨਿਊਜੀਲੈਂਡ ਰਹਿੰਦੇ ਭਾਰਤੀ ਮੂਲ ਦੇ ਪ੍ਰਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਹੋਣ ਵਾਲੇ ਬਦਲਾਵਾਂ ਤਹਿਤ ਜੇ ਤੁਸੀਂ ਐਕਰੀਡੇਟਡ ਇਮਪਲਾਇਰ ਵੀਜਾ ਦੀ ਸ਼੍ਰੇਣੀ 1-3 ਤਹਿਤ ਨਿਊਜੀਲੈਂਡ ਵਿੱਚ ਹੋ ਤੇ ਘੱਟੋ-ਘੱਟ ਕਮਾਈ $25.28 ਕਰ ਰਹੇ ਹੋ ਤਾਂ ਤੁਹਾਡਾ ਪਾਰਟਨਰ ਓਪਨ ਵਰਕ ਵੀਜਾ ਅਪਲਾਈ ਕਰ ਸਕਦਾ ਹੈ।
- 26 ਜੂਨ 2024 ਜਾਂ ਉਸ ਤੋਂ ਬਾਅਦ ਵੀ ਜੇ ਤੁਹਾਨੂੰ ਐਕਰੀਡੇਟਡ ਵੀਜਾ (ਸ਼੍ਰੇਣੀ 4 ਤੇ 5) ਲਈ ਜਾਰੀ ਹੋਇਆ ਸੀ ਤੇ ਘੱਟੋ-ਘੱਟ $25.29 ਕਮਾ ਰਹੇ ਹੋ ਤਾਂ ਤੁਹਾਡਾ ਪਾਰਟਨਰ ਓਪਨ ਵਰਕ ਵੀਜਾ ਅਪਲਾਈ ਕਰ ਸਕਦਾ ਹੈ।
- ਅਸੈਂਸ਼ੇਲ ਸਕਿੱਲ ਵੀਜਾ ਸ਼੍ਰੇਣੀ ਤਹਿਤ ($25.29) ਕਮਾਈ ਕਰਨ ਵਾਲਿਆਂ ਦੇ ਪਾਰਟਨਰ ਵੀ ਓਪਨ ਵਰਕ ਵੀਜਾ ਅਪਲਾਈ ਕਰ ਸਕਣਗੇ।
- ਗਰੀਨ ਲਿਸਟ ਵਰਕ ਵੀਜਾ ਵਾਲੇ ਤੇ ਘੱਟੋ-ਘੱਟ $31.611 ਕਮਾਈ ਵਾਲਿਆਂ ਦੇ ਪਾਰਟਨਰ ਵੀ ਓਪਨ ਵਰਕ ਵੀਜਾ ਅਪਲਾਈ ਕਰ ਸਕਣਗੇ।