Thursday, 21 November 2024
21 November 2024 New Zealand

ਜਿੰਦਗੀ ਤੇ ਮੌਤ ਦੀ ਲੜ੍ਹਾਈ ਲੜ ਰਹੇ ਵਲੰਿਗਟਨ ਦੇ ਮੁਨੀਸ਼ ਦੀ ਮੱਦਦ ਲਈ ਭਾਈਚਾਰੇ ਨੂੰ ਅਪੀਲ

ਜਿੰਦਗੀ ਤੇ ਮੌਤ ਦੀ ਲੜ੍ਹਾਈ ਲੜ ਰਹੇ ਵਲੰਿਗਟਨ ਦੇ ਮੁਨੀਸ਼ ਦੀ ਮੱਦਦ ਲਈ ਭਾਈਚਾਰੇ ਨੂੰ ਅਪੀਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਦੇ ਮਾਸਟਰਟਨ ਦੇ ਰਹਿਣ ਵਾਲੇ ਮੁਨੀਸ਼ ਸਿੱਪੀ ਦੀ ਇਸ ਵੇਲੇ ਸਿਹਤ ਬਹੁਤ ਖਰਾਬ ਹੈ, ਡਾਕਟਰਾਂ ਨੇ ਉਸਦਾ ਲੀਵਰ ਖਰਾਬ ਦੱਸਿਆ ਹੈ, ਜਿਸਨੂੰ ਬਦਲਣਾ ਜਲਦ ਤੋਂ ਜਲਦ ਬਹੁਤ ਜਰੂਰੀ ਹੈ। ਨਿਊਜੀਲੈਂਡ ਵਿੱਚ ਉਸਨੂੰ ਕੋਈ ਡੋਨਰ ਨਹੀਂ ਮਿਲ ਰਿਹਾ ਤੇ ਇਸੇ ਲਈ ਪਰਿਵਾਰ ਇੰਡੀਆ ਵਿੱਚ ਜਾਕੇ ਇਲਾਜ ਕਰਵਾਉਣਾ ਚਾਹੁੰਦਾ ਹੈ, ਜਿਸ ਲਈ ਕਾਫੀ ਜਿਆਦਾ ਖਰਚਾ ਆਉਣਾ ਹੈ। ਮੁਨੀਸ਼ ਦਾ 6 ਮਹੀਨੇ ਦਾ ਬੱਚਾ ਵੀ ਹੈ ਤੇ ਅਜਿਹੇ ਵਿੱਚ ਇਹ ਪਰਿਵਾਰ ਲਈ ਵੱਡਾ ਵਿੱਤੀ ਸੰਕਟ ਸਾਬਿਤ ਹੋ ਰਿਹਾ ਹੈ, ਮੁਨੀਸ਼ ਦੀ ਪਤਨੀ ਨੇ ਨਿਊਜੀਲੈਂਡ ਵੱਸਦੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਸਦੇ ਪਤੀ ਦੇ ਇਲਾਜ ਦੀ ਮੱਦਦ ਲਈ ਉਨ੍ਹਾਂ ਦੀ ਮਾਲੀ ਮੱਦਦ ਕੀਤੀ ਜਾਏ। ਇਸ ਲਈ ਇੱਕ ਗਿਵ ਅ ਲਿਟਲ ਦਾ ਪੇਜ (ਪੇਜ ਦਾ ਲੰਿਕ) ਬਣਾਇਆ ਗਿਆ ਹੈ, ਜਿਸ 'ਤੇ ਜਾਕੇ ਤੁਸੀਂ ਵੀ ਪੁੱਜਦੀ-ਸਰਦੀ ਮੱਦਦ ਕਰ ਸਕਦੇ ਹੋ ਜਾਂ ਫਿਰ ਨਿਊਜ਼ ਦਾ ਲੰਿਕ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕਦੇ ਹੋ।

ADVERTISEMENT
NZ Punjabi News Matrimonials