ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ 33 ਦੇ ਕਰੀਬ ਨਵੇਂ ਸਟਾਫ ਮੈਂਬਰਾਂ ਦੀ ਭਰਤੀ ਕੀਤੀ ਹੈ, ਜੋ ਅਗਲੇ ਹਫਤੇ ਤੋਂ ਕੰਮ ਸ਼ੁਰੂ ਕਰਨ ਜਾ ਰਹੇ ਹਨ, ਪਰ ਜੇ ਤੁਹਾਨੂੰ ਲੱਗੇ ਕਿ ਇਸ ਨਾਲ ਤੁਹਾਡੀ ਵੀਜੇ ਦੀ ਫਾਈਲ ਦੀ ਪ੍ਰੋਸੈਸਿੰਗ ਜਲਦ ਹੋ ਜਾਏਗੀ ਤਾਂ ਇੱਥੇ ਤੁਸੀਂ ਸ਼ਾਇਦ ਭੁਲੇਖੇ ਵਿੱਚ ਹੋ, ਕਿਉਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਸਾਫ ਕਹਿਣਾ ਹੈ ਕਿ ਨਵੇਂ ਸਟਾਫ ਦੇ ਵਾਧੇ ਨਾਲ ਇਸਦਾ ਕੋਈ ਲੈਣਾ-ਦੇਣਾ ਨਹੀਂ। ਦਰਅਸਲ ਬੀਤੇ ਸਮੇਂ ਵਿੱਚ ਫੀਸਾਂ ਵਿੱਚ ਜੋ ਵਾਧੇ ਕੀਤੇ ਗਏ ਸਨ, ਉਹ ਇਮੀਗ੍ਰੇਸ਼ਨ ਵਿਭਾਗ ਨੂੰ ਆਪਣੇ ਆਪ 'ਤੇ ਸਮਰਥ ਬਨਾਉਣ ਲਈ ਹੋਏ ਸਨ ਤੇ ਅਸਿੱਧੇ ਤੌਰ 'ਤੇ ਸਟਾਫ ਦੀ ਭਰਤੀ ਵੀ ਇਨ੍ਹਾਂ ਵਾਧਿਆਂ ਕਾਰਨ ਸੰਭਵ ਹੋਈ ਹੈ ਤੇ ਇਸ ਨਵੇਂ ਸਟਾਫ ਦੀ ਭਰਤੀ ਨਾਲ ਲੋੜ ਤੋਂ ਘੱਟ ਕਰਮਚਾਰੀਆਂ ਦੀ ਗਿਣਤੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਕਿ ਵੀਜਾ ਫਾਈਲਾਂ ਦੀ ਪ੍ਰੋਸੈਸਿੰਗ ਨੂੰ ਤੇਜ ਕਰਨ ਲਈ।