ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਤੇ ਨਿਊਜੀਲੈਂਡ ਦੇ ਅਕਾਉਂਟਿੰਗ ਕਿੱਤੇ ਨਾਲ ਸਬੰਧਤ ਸੇਵਾਵਾਂ ਵਿੱਚ ਵਧੀਆ ਤੇ ਮੁਹਾਰਿਤ ਹਾਸਿਲ ਸੇਵਾਵਾਂ ਦੇਣ ਵਾਲਿਆਂ ਨੂੰ 16ਵੇਂ ਸਲਾਨਾ ਐਮ ਵਾਈ ਓ ਬੀ ਪਾਰਟਨਰਸ ਅਵਾਰਡ ਮੌਕੇ ਸਨਮਾਨਿਤ ਕੀਤਾ ਗਿਆ ਤੇ ਇਨ੍ਹਾਂ ਅਵਾਰਡਾਂ ਨੂੰ ਹਾਸਿਲ ਕਰਨ ਵਾਲੇ ਭਾਰਤੀ ਮੂਲ ਦੇ ਪ੍ਰੋਫੈਸ਼ਨਲਾਂ ਨੇ ਅਵਾਰਡ ਹਾਸਿਲ ਕਰ ਇਸ ਮੌਕੇ ਵਾਹਵਾਹੀ ਖੱਟੀ।
ਹਮਿਲਟਨ ਦੀ ਸਿੰਘ ਐਂਡ ਅਸੋਸ਼ੀਏਟਸ ਨੂੰ ਅਕਾਉਂਟਿੰਗ ਪ੍ਰੈਕਟਿਸ ਆਫ ਦ ਈਯਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਤੇ ਹਮਿਲਟਨ ਦੀ ਹੀ ਜੇ.ਕੇ. ਬਿਜਨੈਸ ਸਿਸਟਮਜ਼ ਨੂੰ ਬੁੱਕ ਕੀਪਿੰਗ ਆਫ ਦ ਈਯਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
Judged by a panel of MYOB experts alongside industry representatives, including Di Crawford-Errington, President of the Institute of Certified NZ Bookkeepers, and Liz Stamford, General Manager Smaller Practices at Chartered Accountants Australia and New Zealand (CAANZ)