ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਉਨ੍ਹਾਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ 19 ਨਵੰਬਰ ਤੋਂ ਇੱਕ ਬਹੁਤ ਹੀ ਅਹਿਮ ਬਦਲਾਅ ਕੀਤਾ ਹੈ, ਜੋ ਅੰਤਰ-ਰਾਸ਼ਟਰੀ ਵਿਦਿਆਰਥੀ ਪੋਸਟਗਰੇਜੁਏਟ ਡਿਪਲੋਮਾ ਕਰਕੇ ਨਿਊਜੀਲੈਂਡ ਮਾਸਟਰਜ਼ ਡਿਗਰੀ ਕਰਨ ਆਏ ਸਨ। ਇਮੀਗ੍ਰੇਸ਼ਨ ਨਿਯਮ ਤਹਿਤ ਇਹ ਵਿਿਦਆਰਥੀ ਡਿਪਲੋਮਾ ਹੋਲਡਰ ਹੋਣ ਕਾਰਨ ਪੋਸਟਗਰੇਜੁਏਟ ਵਰਕ ਵੀਜਾ ਅਪਲਾਈ ਕਰਨ ਦੇ ਅਯੋਗ ਹੋ ਜਾਂਦੇ ਹਨ, ਕਿਉਂਕਿ ਇਸ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਕੋਈ ਗਲਤੀ ਨਹੀਂ ਹੁੰਦੀ, ਬਲਕਿ ਇਹ ਤਾਂ ਠੱਗ ਐਜੰਟਾਂ ਦੀਆਂ ਝੂਠੀਆਂ ਗੱਲਾਂ ਵਿੱਚ ਆਏ ਹੁੰਦੇ ਹਨ। ਸੋ ਨਿਊਜੀਲੈਂਡ ਸਰਕਾਰ ਨੇ ਇਨ੍ਹਾਂ ਵਿਿਦਆਰਥੀਆਂ ਨੂੰ ਵਰਕ ਵੀਜਾ ਅਪਲਾਈ ਕਰਨ ਦੇ ਯੋਗ ਕਰਨ ਲਈ ਨਿਯਮਾਂ ਵਿੱਚ ਅਹਿਮ ਬਦਲਾਅ ਕੀਤੇ ਹਨ ਤੇ ਇਸ ਫੈਸਲੇ ਦਾ ਫਾਇਦਾ ਨਿਊਜੀਲੈਂਡ ਪੜ੍ਹਦੇ ਹਜਾਰਾਂ ਵਿਿਦਆਰਥੀਆਂ ਨੂੰ ਸਿੱਧੇ ਤੌਰ 'ਤੇ ਹੋਏਗਾ।