ਆਕਲੈਂਡ (ਹਰਪ੍ਰੀਤ ਸਿੰਘ) - ਬ੍ਰਾਜੀਲ ਦੇ ਸਾਓ ਪੋਲੋ ਸਟੇਟ ਵਿੱਚ ਇੱਕ ਯਾਤਰੀ ਜਹਾਜ ਦੇ ਹਾਦਸਾਗ੍ਰਸਤ ਹੋਣ ਕਾਰਨ ਜਹਾਜ ਵਿੱਚ ਮੌਜੂਦ 61 ਯਤਰੀਆਂ ਤੇ ਕਰੂ ਮੈਂਬਰਾਂ ਦੀ ਮੌਤ ਹੋਣ ਦੀ ਖਬਰ ਹੈ। ਇਹ ਜਹਾਜ ਕਾਸਕਾਵੇਲ ਤੋਂ ਸਾਓ ਪੋਲੋ ਸਿਟੀ ਜਾ ਰਿਹਾ ਸੀ ਤੇ ਵਿਨਹੇਡੋ ਵੋਏਪਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਜਾ ਡਿੱਗਿਆ। ਸੋਸ਼ਲ ਮੀਡੀਆ 'ਤੇ ਜਹਾਜ ਦੇ ਹਾਦਸਾਗ੍ਰਸਤ ਹੋਣ ਤੋਂ ਕੁਝ ਸਮਾਂ ਪਹਿਲਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਸਾਓ ਪੋਲੋ ਸਟੇਟ ਦੇ ਗਵਰਨਰ ਨੇ ਇਸ ਦੁੱਖਦਾਇਕ ਘਟਨਾ ਤੋਂ ਬਾਅਦ 3 ਦਿਨ ਦਾ ਸੋਗ ਐਲਾਨ ਦਿੱਤਾ ਹੈ। ਰਾਸ਼ਟਰਪਤੀ ਲੁਈਜ਼ ਇਨੇਕੋ ਨੇ ਵੀ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਿਤ ਪਰਿਵਾਰਾਂ ਨੂੰ ਹਿੰਮਤ ਬਣਾਈ ਰੱਖਣ ਦੀ ਬੇਨਤੀ ਕੀਤੀ ਹੈ। ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਜਹਾਜ ਨੇ ਡੇਢ ਘੰਟਾ ਉਡਾਣ ਭਰੀ ਸੀ।