ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਦੀ ਮਹਿਲਾ ਪਹਿਲਵਾਨ ਨੇ ਵੀਰਵਾਰ ਨੂੰ ਕੁਸ਼ਤੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ, ਦਰਅਸਲ ਵਿਨੇਸ਼ ਫੋਗਾਟ ਬੁੱਧਵਾਰ ਨੂੰ ਅਮਰੀਕਾ ਦੀ ਸਾਰਾ ਹਿਲਡਬ੍ਰੈਂਡ ਨਾਲ ਗੋਲਡ ਮੈਡਲ ਲਈ ਖੇਡਣ ਵਾਲੀ ਸੀ। ਪਰ 50 ਕਿਲੋ ਭਾਰ ਸ਼੍ਰੇਣੀ ਵਿੱਚ ਸਿਰਫ 100 ਗ੍ਰਾਮ ਵੱਧ ਹੋਣ ਕਾਰਨ ਉਸਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਤੇ ਉਸਦੀ ਅਰਜ ਕਰਨ 'ਤੇ ਵੀ ਉਸ ਨੂੰ ਸਿਲਵਰ ਮੈਡਲ ਜਿੱਤਣ ਦੇ ਬਾਵਜੂਦ ਸਿਲਵਰ ਮੈਡਲ ਨਾ ਦਿੱਤਾ ਗਿਆ। ਗੋਲਡ ਮੈਡਲ ਜਿੱਤਣ ਵਾਲੀ ਸਾਰਾ ਦਾ ਕਹਿਣਾ ਹੈ ਕਿ ਵਿਨੇਸ਼ ਸੱਚਮੁੱਚ ਹੀ ਇੱਕ ਵੇਟ ਕਟਰ ਸੀ, ਜਿਸਨੇ ਹਰ ਕੋਸ਼ਿਸ਼ ਕੀਤੀ ਆਪਣਾ ਭਾਰ ਘਟਾਉਣ ਦੀ, ਉਸਨੇ ਆਪਣੇ ਵਾਲ ਤੱਕ ਕਟਵਾਏ ਪਰ ਉਹ ਅਜਿਹਾ ਨਾ ਕਰ ਸਕੀ। ਸਾਰਾ ਅਸਲ ਵਿੱਚ ਵਿਨੇਸ਼ ਨੂੰ ਗੋਲਡ ਲਈ ਆਪਣਾ ਅਸਲ ਵਿਰੋਧੀ ਮੰਨਦੀ ਸੀ ਤੇ ਉਸਨੂੰ ਵਾਪਰੀ ਇਸ ਘਟਨਾ 'ਤੇ ਸੱਚਮੁੱਚ ਬਹੁਤ ਦੁੱਖ ਹੋਇਆ ਹੈ।
ਸਾਰਾ ਦਾ ਮੁਕਾਬਲਾ ਜਪਾਨ ਦੀ 4 ਵਾਰ ਵਿਸ਼ਵ ਜੈਤੂ ਰਹੀ ਤੇ ਬੀਤੀਆਂ ਓਲੰਪਿਕਸ ਵਿੱਚ ਗੋਲਡ ਮੈਡਲ ਜੈਤੂ ਰਹੀ ਯਿਉ ਸੁਸਾਕੀ ਨਾਲ ਸੀ ਤੇ ਜਿਸਨੂੰ ਵਿਨੇਸ਼ ਨੇ ਸੈਮੀਫਾਈਨਲ ਵਿੱਚ ਹਰਾ ਕੇ ਚਿੱਤ ਕਰ ਦਿੱਤਾ ਸੀ। ਪਰ ਵਿਨੇਸ਼ ਦੇ ਡਿਸਕੁਆਲੀਫਾਈ ਹੋਣ ਕਾਰਨ ਯਿਉ ਨੂੰ ਫਾਈਨਲ ਲਈ ਪ੍ਰਮੋਟ ਕੀਤਾ ਗਿਆ।