ਆਕਲੈਂਡ (ਹਰਪ੍ਰੀਤ ਸਿੰਘ) - ਐਮਪੋਕਸ ਜਾਂ ਮੰਕੀਪੋਕਸ ਅਫਰੀਕਾ ਤੋਂ ਦੂਜੇ ਦੇਸ਼ਾਂ ਨੂੰ ਪੁੱਜਣਾ ਸ਼ੁਰੂ ਹੋ ਗਿਆ ਹੈ ਤੇ ਇਸੇ ਲਈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਗਲੋਬਲ ਐਮਰਜੈਂਸੀ ਵੀ ਐਲਾਨ ਦਿੱਤੀ ਹੈ। ਡਬਲਿਯੂ ਐਚ ਓ ਨੇ ਸਾਫ ਕਿਹਾ ਹੈ ਕਿ ਐਮਪੋਕਸ ਦੇ ਕੇਸਾਂ ਨੂੰ ਘਟਾਉਣ ਲਈ ਦੁਨੀਆਂ ਭਰ ਦੇ ਦੇਸ਼ਾਂ ਨੂੰ ਕੋਸ਼ਿਸ਼ਾਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ। ਐਮਪੋਕਸ ਛੂਤ ਦੀ ਬਿਮਾਰੀ ਹੈ, ਜੋ ਛੂਹਣ ਨਾਲ, ਵਰਤੇ ਕੱਪੜਿਆਂ ਨਾਲ ਫੈਲਦਾ ਹੈ।