ਆਕਲੈਂਡ (ਐਨ ਜੈਡ ਪੰਜਾਬੀ ਨਿਊਜ਼) - ਫੁੱਟਬਾਲ ਦੀ ਦੁਨੀਆਂ ਦੇ ਸ਼ਹਿਨਸ਼ਾਹ ਖਿਡਾਰੀ ਕ੍ਰਿਸਟਿਨਾ ਰੋਨਾਲਡੋ ਨੂੰ ਲੋਕ ਕਿੰਨਾ ਪਿਆਰ ਤੇ ਸਨਮਾਨ ਦਿੰਦੇ ਹਨ। ਇਹ ਗੱਲ ਇਸ ਤੋਂ ਸਿੱਧ ਹੁੰਦੀ ਹੈ ਕਿ ਰੋਨਾਲਡੋ ਵਲੋਂ ਆਪਣਾ ਯੂਟਿਊਬ ਦਾ ਚੈਨਲ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਿਰਫ 22 ਘੰਟਿਆਂ ਵਿੱਚ ਡਾਇਮੰਡ ਪਲੇਅ ਬਟਨ ਹਾਸਿਲ ਕਰ ਲਿਆ ਗਿਆ ਹੈ। ਡਾਇੰਮਡ ਬਟਨ ਹਾਸਿਲ ਕਰਨ ਲਈ 1 ਕਰੋੜ ਸਬਸਕਰਾਈਬਰ ਲੋੜੀਂਦੇ ਹੁੰਦੇ ਹਨ ਤੇ 2 ਘੰਟੇ ਬਾਅਦ ਹੀ ਇਹ ਆਂਕੜਾ 2 ਕਰੋੜ ਦਾ ਪੁੱਜ ਗਿਆ ਹੈ। ਡੋਨਾਲਡੋ ਨੇ 22 ਮਿੰਟ ਵਿੱਚ ਸਿਲਵਰ ਤੇ 90 ਮਿੰਟ ਵਿੱਚ ਗੋਲਡਨ ਬਟਨ ਹਾਸਿਲ ਕੀਤਾ ਹੈ। ਸਿਲਵਰ ਬਟਨ ਲਈ 1 ਲੱਖ ਸਬਸਕਰਾਈਬਰ ਤੇ ਗੋਲਡਨ ਬਟਨ ਲਈ 10 ਲੱਖ ਸਬਸਕਰਾਈਬਰ ਜਰੂਰੀ ਹੁੰਦੇ ਹਨ। ਹੁਣ ਤੱਕ ਰੋਨਾਲਡੋ ਦੇ ਕੁੱਲ 3 ਕਰੋੜ 20 ਲੱਖ ਸਬਸਕਰਾਈਬਰ ਹੋ ਚੁੱਕੇ ਹਨ।