ਮੈਲਬੋਰਨ (ਹਰਪ੍ਰੀਤ ਸਿੰਘ) - ਪੰਜਾਬੀਆਂ ਦਾ ਮਾਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਆਪਣੇ ਅਮਰੀਕਾ ਦੇ ਦਿਲ-ਲੁਮੀਨਾਤੀ ਟੂਰ ਬਾਰੇ ਗਾਇਕ ਦੀ ਮੈਨੇਜਰ ਸੋਨਾਲੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਟੂਰ ਦੀ ਸਭ ਤੋਂ ਮਹਿੰਗੀ ਟਿਕਟ 54 ਲੱਖ ਰੁਪਏ ($64,000) ਵਿੱਚ ਵਿਕੀ ਹੈ, ਹਾਲਾਂਕਿ ਇਹ ਟਿਕਟ ਦਾ ਅਧਿਕਾਰਿਤ ਨਹੀਂ ਰੀਸੇਲ ਮੁੱਲ ਹੈ। ਇਸ ਤੋਂ ਇਲਾਵਾ ਸੋਨਾਲੀ ਨੇ ਇਹ ਵੀ ਦੱਸਿਆ ਕਿ ਅਮਰੀਕੀ ਦੌਰੇ ਤੋਂ ਕੁੱਲ 234 ਕਰੋੜ ਰੁਪਏ ($28 ਮਿਲੀਅਨ) ਦਾ ਰੈਵੇਨਿਊ ਇੱਕਠਾ ਹੋਇਆ ਹੈ। ਦਿਲਜੀਤ ਨੂੰ ਸਰੋਤਿਆਂ ਵਲੋਂ ਇਨ੍ਹਾਂ ਪਿਆਰ ਮਿਲ ਰਿਹਾ ਹੈ ਕਿ ਦਿਲਜੀਤ ਦਾ ਹਰ ਕੋਂਸਰਟ ਕੁਝ ਘੰਟਿਆਂ ਵਿੱਚ ਹੀ ਸੋਲਡਆਊਟ ਹੋ ਰਿਹਾ ਹੈ।