ਆਕਲੈਂਡ (ਹਰਪ੍ਰੀਤ ਸਿੰਘ) - ਰੂਸ ਦੇ ਰਾਸ਼ਟਰਪਤੀ ਪੁਤੀਨ ਇਸ ਵੇਲੇ ਦੇਸ਼ ਦੀ ਘੱਟ ਰਹੀ ਆਬਾਦੀ ਤੋਂ ਕਾਫੀ ਚਿੰਤਿਤ ਹਨ। ਆਂਕੜੇ ਦੱਸਦੇ ਹਨ ਕਿ ਰੂਸ ਵਿੱਚ ਪ੍ਰਤੀ ਮਹਿਲਾ ਬੱਚੇ ਪੈਦਾ ਹੋਣ ਦੀ ਦਰ ਇਸ ਵੇਲੇ 1.5 ਹੈ ਜਦਕਿ ਦੇਸ਼ ਦੀ ਘੱਟਦੀ ਆਬਾਦੀ ਨੂੰ ਬਰਕਰਾਰ ਰੱਖਣ ਲਈ ਇਹ ਔਸਤ 2.1 ਹੋਣੀ ਜਰੂਰੀ ਹੈ ਤੇ ਇਸੇ ਲਈ ਰਾਸ਼ਟਰਪਤੀ ਪੁਤੀਨ ਨੇ ਇੱਕ ਨਵੇਂ ਹੀ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ ਤੇ ਕੰਪਨੀਆਂ ਆਦਿ ਵਿੱਚ ਕੰਮ-ਕਾਜ ਦੌਰਾਨ ਹੋਣ ਵਾਲੀ ਲੰਚ ਬਰੇਕ ਮੌਕੇ ਕਰਮਚਾਰੀਆਂ ਨੂੰ ‘ਹੈਵ ਸੈਕਸ ਐਟ ਵਰਕ’ ਦਾ ਸੁਨੇਹਾ ਦਿੱਤਾ ਹੈ। ਇਨ੍ਹਾਂ ਹੀ ਨਹੀਂ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਵਾਲੀਆਂ ਮਹਿਲਾਵਾਂ ਨੂੰ ਸਰਕਾਰੀ ਭੱਤਿਆਂ ਜਿਹੀਆਂ ਸਹੂਲਤਾਵਾਂ ਦਾ ਵੀ ਐਲਾਨ ਕੀਤਾ ਗਿਆ ਹੈ। ਦੱਸਦੀਏ ਕਿ ਆਪਣੇ ਰਿਹਾਇਸ਼ੀਆਂ ਨੂੰ ਅਜਿਹਾ ਸੁਨੇਹਾ ਦੇਣ ਵਾਲਾ ਰੂਸ ਪਹਿਲਾ ਦੇਸ਼ ਨਹੀਂ ਹੈ, ਬਲਕਿ ਇਟਲੀ, ਸਿੰਘਾਪੁਰ ਜਿਹੇ ਮੁਲਕ ਵੀ ਆਪਣੇ ਰਿਹਾਇਸ਼ੀਆਂ ਨੂੰ ਅਜਿਹੇ ਸੁਨੇਹੇ ਦੇ ਚੁੱਕੇ ਹਨ।
ਇੱਕ ਅੰਦਾਜੇ ਅਨੁਸਾਰ ਜੇ ਇਹੀ ਜਨਮ ਦਰ ਬਰਕਰਾਰ ਰਹੀ ਤਾਂ 2050 ਤੱਕ ਰੂਸ ਦੀ ਆਬਾਦੀ 144 ਮਿਲੀਅਨ ਤੋਂ ਘੱਟਕੇ 130 ਮਿਲੀਅਨ ਹੀ ਰਹਿ ਜਾਏਗੀ।