ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਦੀ ਦੇ ਹੁਣ ਤੱਕ ਦੇ ਸਭ ਤੋਂ ਖਤਰਾਨਕ ਮੰਨੇ ਜਾ ਰਹੇ ਸਮੁੰਦਰੀ ਤੂਫਾਨ ਮਿਲਟਨ ਨੇ ਅਮਰੀਕਾ ਦੇ ਫਲੋਰੀਡਾ ਵਿੱਚ ਸਭ ਤੋਂ ਜਿਆਦਾ ਕਹਿਰ ਮਚਾਇਆ ਹੈ। ਇਸ ਤੂਫਾਨ ਕਾਰਨ ਹੁਣ ਤੱਕ ਲੱਖਾਂ ਲੋਕਾਂ ਨੂੰ ਘਰ ਛੱਡਣ ਨੂੰ ਕਿਹਾ ਜਾ ਚੁੱਕਾ ਹੈ। ਕੈਟੇਗਰੀ 3 ਦੇ ਇਸ ਤੂਫਾਨ ਕਾਰਨ 260 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀਆਂ ਹਵਾਵਾਂ ਚੱਲੀਆਂ ਹਨ ਅਤੇ ਸਾਢੇ 8 ਮੀਟਰ ਤੱਕ ਉੱਚੀਆਂ ਲਹਿਰਾਂ ਸਮੁੰਦਰੀ ਤੱਟਾਂ ਨਾਲ ਟਕਰਾ ਰਹੀਆਂ ਹਨ। ਸੈਂਕੜੇ ਘਰ ਇਸ ਘਰ ਦੀ ਭੇਂਟ ਚੱੜ੍ਹ ਚੁੱਕੇ ਹਨ, 1.35 ਮਿਲੀਅਨ ਲੋਕ ਬਿਨ੍ਹਾਂ ਬਿਜਲੀ ਤੋਂ ਗੁਜਾਰਾ ਕਰ ਰਹੇ ਹਨ ਅਤੇ ਕਈਆਂ ਦੇ ਲਾਪਤਾ ਹੋਣ ਦੀ ਖਬਰ ਵੀ ਹੈ।