Wednesday, 16 October 2024
16 October 2024 World

ਭਾਰਤੀ ਐਜੰਟਾਂ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਡਰਾ-ਧਮਕਾਕੇ ਭਾਰਤ ਸਰਕਾਰ ਲਈ ਕੰਮ ਕਰਨ ਨੂੰ ਕੀਤਾ ਮਜਬੂਰ - ਟਰੂਡੋ

ਭਾਰਤੀ ਐਜੰਟਾਂ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਡਰਾ-ਧਮਕਾਕੇ ਭਾਰਤ ਸਰਕਾਰ ਲਈ ਕੰਮ ਕਰਨ ਨੂੰ ਕੀਤਾ ਮਜਬੂਰ - ਟਰੂਡੋ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਵਿੱਚੋਂ 6 ਭਾਰਤੀ ਡਿਪਲੋਮੈਟਸ ਨੂੰ ਕੱਢਣ ਦਾ ਹੁਕਮ ਦਿੱਤੇ ਜਾਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ 'ਤੇ ਕਾਫੀ ਗੰਭੀਰ ਦੋਸ਼ ਲਾਏ ਹਨ, ਇਸ ਵਿੱਚ ਭਾਰਤੀ ਸਰਕਾਰ ਲਈ ਕੰਮ ਕਰਨ ਵਾਲੇ ਐਜੰਟਾਂ ਵਲੋਂ ਕੈਨੇਡਾ ਦੇ ਨਾਗਰਿਕਾਂ ਤੇ ਰਿਹਾਇਸ਼ੀਆਂ ਨੂੰ ਡਰਾ-ਧਮਕਾ ਕੇ ਜਾਂ ਮਜਬੂਰ ਕਰਕੇ ਭਾਰਤ ਸਰਕਾਰ ਲਈ ਕੰਮ ਕਰਨ ਨੂੰ ਕਿਹਾ ਜਾਣਾ ਵੀ ਸ਼ਾਮਿਲ ਹੈ, ਆਪਣੇ ਬਿਆਨ ਵਿੱਚ ਟਰੂਡੋ ਨੇ ਇਨ੍ਹਾਂ ਭਾਰਤੀ ਐਜੰਟਾਂ ਨੂੰ ਆਮ ਕੈਨੇਡੀਅਨ ਨਾਗਰਿਕਾਂ ਲਈ ਖਤਰਾ ਦੱਸਿਆ ਹੈ, ਜਦਕਿ ਦੂਜੇ ਪਾਸੇ ਭਾਰਤ ਸਰਕਾਰ ਹਰ ਦੋਸ਼ ਨੂੰ ਸਿਰੇ ਤੋਂ ਬੇਬੁਨਿਆਦ ਦੱਸ ਰਹੀ ਹੈ।

ADVERTISEMENT
NZ Punjabi News Matrimonials