Friday, 18 October 2024
18 October 2024 World

ਦੁਬਈ ਨੇ ਭਾਰਤੀਆਂ ਲਈ ਆਨ-ਅਰਾਈਵਲ ਵੀਜੇ ਦਾ ਕੀਤਾ ਐਲਾਨ

ਦੁਬਈ ਨੇ ਭਾਰਤੀਆਂ ਲਈ ਆਨ-ਅਰਾਈਵਲ ਵੀਜੇ ਦਾ ਕੀਤਾ ਐਲਾਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ/ ਆਸਟ੍ਰੇਲੀਆ ਰਹਿੰਦੇ ਭਾਰਤੀਆਂ ਲਈ ਵੀ ਇਹ ਖਬਰ ਖਾਸ ਹੈ, ਕਿਉਂਕਿ ਭਾਰਤ ਯਾਤਰਾ ਮੌਕੇ ਐਮਰੀਟੇਸ ਰਾਂਹੀ ਸਫਰ ਕਰ ਰਹੇ ਯਾਤਰੀਆਂ ਲਈ ਕਈ ਵਾਰ ਦੁਬਈ ਆਦਿ ਸ਼ਹਿਰਾਂ ਵਿੱਚ ਲੋਂਗ ਸਟੇਅ ਹੁੰਦਾ ਹੈ, ਅਜਿਹੇ ਵਿੱਚ ਯੂਏਈ ਵਲੋਂ ਦੁਬਈ ਸਮੇਤ ਆਪਣੇ ਬਾਕੀ ਦੇ ਸ਼ਹਿਰਾਂ ਲਈ ਵੀ ਆਨਅਰਾਈਵਲ ਵੀਜਾ ਦੇਣ ਦਾ ਐਲਾਨ ਸੱਚਮੁੱਚ ਵਧੀਆ ਖਬਰ ਹੈ। ਹੁਣ ਭਾਰਤ ਜਾਣ ਮੌਕੇ ਇਨ੍ਹਾਂ ਸ਼ਹਿਰਾਂ ਵਿੱਚ ਆਨਅਰਾਈਵਲ ਵੀਜਾ ਹਾਸਿਲ ਕੀਤਾ ਜਾ ਸਕਦਾ ਹੈ, ਇਹ ਵੀਜਾ 14 ਦਿਨਾਂ ਲਈ ਜਾਇਜ ਹੋਏਗਾ ਅਤੇ ਲੋੜ ਪੈਣ 'ਤੇ ਵੀਜਾ ਵਧਾਇਆ ਵੀ ਜਾ ਸਕਦਾ ਹੈ।

ADVERTISEMENT
NZ Punjabi News Matrimonials