ਆਕਲੈਂਡ (ਹਰਪ੍ਰੀਤ ਸਿੰਘ) - ਵਾਸ਼ਿੰਗਟਨ ਪੋਸਟ ਵਿੱਚ ਛਪੀ ਇੱਕ ਖਬਰ ਅਨੁਸਾਰ ਕੈਨੇਡਾ ਵਿੱਚ ਹੋਈਆਂ ਕਈ ਹਿੰਸਕ ਘਟਨਾਵਾਂ, ਜਿਨ੍ਹਾਂ ਵਿੱਚ ਖਾਲਿਸਤਾਨ ਸਮਰਥਕ, ਕੈਨੇਡੀਅਨ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਅਧਿਕਾਰਿਤ ਰੂਪ ਵਿੱਚ ਮਨਜੂਰੀ ਹੋਮ ਮਨਿਸਟਰ ਅਮਿਤ ਸ਼ਾਹ ਅਤੇ ਰਾਅ ਦੇ ਹੋਰ ਉੱਚ ਅਧਿਕਾਰੀਆਂ ਵਲੋਂ ਦਿੱਤੀ ਗਈ ਸੀ।
ਵਾਸ਼ਿੰਗਟਨ ਪੋਸਟ ਅਨੁਸਾਰ ਕੈਨੇਡੀਅਨ ਅਥਾਰਟੀਆਂ ਨੇ ਅਜਿਹੀਆਂ ਗੱਲਾਬਾਤਾਂ ਦਾ ਪਤਾ ਲਾਇਆ ਹੈ, ਜੋ ਇੱਕ ਭਾਰਤੀ ਉੱਚ ਅਧਿਕਾਰੀ, ਰਾਅ ਦੇ ਉੱਚ ਅਧਿਕਾਰੀ ਵਿਚਾਲੇ ਹੋਈਆਂ ਸਨ, ਭਾਰਤੀ ਉੱਚ ਅਧਿਕਾਰੀ ਨੂੰ ਅਮਿਤ ਸ਼ਾਹ ਵਜੋਂ ਦੱਸਿਆ ਗਿਆ ਹੈ।
ਵਾਸ਼ਿੰਗਟਨ ਪੋਸਟ ਅਨੁਸਾਰ ਇਸ ਬਾਰੇ ਅਜੇ ਤੱਕ ਭਾਰਤ ਸਰਕਾਰ ਵਲੋਂ ਕੋਈ ਬਿਆਨਬਾਜੀ ਨਹੀਂ ਆਈ ਹੈ।