ਆਕਲੈਂਡ (ਹਰਪ੍ਰੀਤ ਸਿੰਘ) - ਕਰਵਾਚੌਥ ਵਾਲੇ ਦਿਨ ਦਿੱਲੀ ਦੇ ਸੀਆਰਪੀਐਫ ਦੇ ਸਕੂਲ ਨਜਦੀਕ ਬੰਬ ਧਮਾਕਾ ਹੋਣ ਦੀ ਖਬਰ ਹੈ। ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਇਹ ਇੱਕ ਕਰੂਡ ਬੰਬ ਹੋ ਸਕਦਾ ਹੈ, ਕਿਉਂਕਿ ਮੌਕੇ ਤੋਂ ਚਿਟੇ ਰੰਗ ਦਾ ਪਦਾਰਥ ਮਿਿਲਆ ਹੈ। ਚੰਗੀ ਗੱਲ ਇਹ ਰਹੀ ਕਿ ਸਕੂਲ ਐਤਵਾਰ ਹੋਣ ਕਾਰਨ ਬੰਦ ਸੀ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਿੱਲੀ ਵਿੱਚ ਫੈਸਟੀਵਲ ਸੀਜਨ ਦੇ ਚਲਦਿਆਂ ਹਾਈ ਅਲਰਟ 'ਤੇ ਕਰ ਦਿੱਤਾ ਗਿਆ ਹੈ।