ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕੀ ਰਾਸ਼ਟਰਪਤੀ ਦੇ ਨਵੇਂ ਚੁਣੇ ਗਏ ਮੰਤਰੀ ਮੰਡਲ ਵਿੱਚ ਅਰਬਪਤੀ ਕਾਰੋਬਾਰੀ ਐਲੋਨ ਮਸਕ ਅਤੇ ਭਾਰਤੀ ਮੂਲ ਦੇ ਸਾਬਕਾ ਰਿਪਬਲਿਕ ਪ੍ਰੈਜੀਡੈਂਸ਼ਲ ਕੈਂਡੀਡੇਟ ਵਿਕਵੇ ਰਾਮਾਸਵਾਮੀ ਨੂੰ ਵੀ ਥਾਂ ਮਿਲੀ ਹੈ ਤੇ ਇਨ੍ਹਾਂ ਦੋਨਾਂ ਨੂੰ ਡਿਪਾਰਟਮੈਂਟ ਆਫ ਗਵਰਮੈਂਟ ਐਫੀਸੈਂਸੀ ਨੂੰ ਲੀਡ ਕਰਨ ਲਈ ਚੁਣਿਆ ਗਿਆ ਹੈ। ਟਰੰਪ ਨੇ ਦੋਨਾਂ ਲਈ ਬਿਆਨਬਾਜੀ ਕਰਦਿਆਂ ਕਿਹਾ ਕਿ ਦੋਨੋਂ ਮੇਰੇ ਪ੍ਰਸ਼ਾਸਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਖਤਮ ਕਰਨ, ਵਾਧੂ ਨਿਯਮਾਂ ਨੂੰ ਘਟਾਉਣ, ਫਜ਼ੂਲ ਖਰਚਿਆਂ ਵਿੱਚ ਕਟੌਤੀ ਕਰਨ ਅਤੇ ਸੰਘੀ ਏਜੰਸੀਆਂ ਦਾ ਪੁਨਰਗਠਨ ਕਰਨ ਦਾ ਰਾਹ ਪੱਧਰਾ ਕਰਨਗੇ।