Melbourne ਭਾਰਤੀ ਕਾਰੋਬਾਰੀ ਅਤੇ Forbes ਮੁਤਾਬਕ ਦੁਨੀਆਂ ਦੇ 22ਵੇਂ ਸਭ ਤੋਂ ਅਮੀਰ ਸ਼ਖਸ ਗੌਤਮ ਅਡਾਨੀ ਖਿਲਾਫ਼ ਨਿਊਯਾਰਕ ਦੀ ਇੱਕ ਅਮਰੀਕੀ ਅਦਾਲਤ ਨੇ ਹੈਰਾਨਜਨਕ ਫ਼ੈਸਲਾ ਸੁਣਾਇਆ ਹੈ।
Brooklyn ਦੇ attorney’s office ਨੇ ਅਡਾਨੀ 'ਤੇ ਇਲਜ਼ਾਮ ਲਗਾਏ ਸਨ ਕਿ ਉਸਨੇ solar energy ਦੇ ਪ੍ਰੋਜੈਕਟ ਹਾਸਲ ਕਰਨ ਲਈ, ਭਾਰਤੀ ਅਥਾਰਟੀਆਂ ਨੂੰ $250 ਮਿਲੀਅਨ ਡਾਲਰ ਦੀ ਰਿਸ਼ਵਤ ਦਿੱਤੀ, ਜਦਕਿ ਇਹ contract ਅਮਰੀਕੀ ਕੰਪਨੀਆਂ ਨੂੰ ਜਾ ਰਹੇ ਸਨ।
ਇਸ ਤੋਂ ਇਲਾਵਾ ਇੱਕ ਹੋਰ ਅਮਰੀਕੀ ਸੰਸਥਾ Securities and Exchange Commission ਨੇ 62 ਸਾਲਾਂ ਕਾਰੋਬਾਰੀ, ਉਸਦੇ ਭਤੀਜੇ ਸਾਗਰ ਅਡਾਨੀ ਅਤੇ 6 ਹੋਰਨਾਂ ਕੰਪਨੀ ਅਧਿਕਾਰੀਆਂ ਖਿਲਾਫ਼ ਵਾਰੰਟ ਜਾਰੀ ਕੀਤੇ ਹਨ।